ਪੰਜਾਬ ਨੂੰ ਕੋਰੋਨਾਵਾਇਰਸ ਨੇ ਘੇਰਿਆ, ਮਰੀਜ਼ਾਂ ਦਾ ਗਿਣਤੀ ਹੋਈ 330, 19 ਦੀ ਹੋਈ ਮੌਤ
ਏਬੀਪੀ ਸਾਂਝਾ | 27 Apr 2020 10:04 PM (IST)
ਪੰਜਾਬ ‘ਚ ਕੋਰੋਨਾਵਾਇਰਸ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਨਵੇਂ ਮਾਮਲਿਆਂ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਤਕ ਪਹੁੰਚ ਗਈ ਹੈ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਨਵੇਂ ਮਾਮਲਿਆਂ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਤਕ ਪਹੁੰਚ ਗਈ ਹੈ। ਅੱਜ ਪਟਿਆਲਾ ਦੇ ਰਾਜਪੁਰਾ ‘ਚ ਪਹਿਲੀ ਮੌਤ ਤੋਂ ਬਾਅਦ ਸੂਬੇ ‘ਚ ਕੁਲ ਮੌਤਾਂ ਦਾ ਗਿਣਤੀ ਵੱਧ ਕੇ 19 ਹੋ ਗਈ ਹੈ। ਜਾਣਕਾਰੀ ਮੁਤਾਬਕ 30 ਮਾਮਲਿਆਂ ਚੋਂ 98 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ 213 ਸਰਗਰਮ ਮਾਮਲੇ ਹਨ। ਨਾਲ ਹੀ ਦੱਸ ਦਈਏ ਕਿ ਸੂਬੇ ‘ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ‘ਚ ਹੁਣ ਤਕ ਤਰਨਤਾਰਨ ਦੇ 6 ਸ਼ਰਧਾਲੂਆਂ ਨੂੰ ਕੋਰੋਨਾ ਪੌਜ਼ੇਟਿਵ ਆਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ‘ਚ ਕੋਈ ਵੀ ਕੋਰੋਨਾ ਪੌਜ਼ੇਟਿਵ ਕੇਸ ਨਹੀਂ ਸੀ। ਵੇਖੋ ਸੂਬੇ ‘ਚ ਕਿੱਥੇ ਕੀ ਹੈ ਹਾਲ: