ਚੰਡੀਗੜ੍ਹ: ਪੰਜਾਬੀ ਦੇ ਉੱਘੇ ਸਾਹਿਤਕਾਰ ਸੁਖਦੇਵ ਮਾਦਪੁਰੀ (Sukhdev Madpuri) ਸੋਮਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੂੰ ਦੁਪਿਹਰ 1.30 ਵਜੇਂ ਦੇ ਕਰੀਬ ਬ੍ਰੇਨ ਹੈਮਰੇਜ (Brain hemorrhage) ਹੋਇਆ। ਉਨ੍ਹਾਂ ਨੂੰ ਖੰਨਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਫ਼ਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਉਹ ਪਿਛਲੇ ਲੰਮੇਂ ਸਮੇਂ ਤੋਂ ਖੰਨਾ ਵਿਖੇ ਰਹਿ ਰਹੇ ਸੀ ਪਰ ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਮਾਦਪੁਰ (ਸਮਰਾਲਾ) ਵਿਖੇ ਕੀਤਾ ਗਿਆ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।


ਦੱਸ ਦਈਏ ਕਿ ਸੁਖਦੇਵ ਮਾਦਪੁਰੀ ਇੱਕ ਅਜਿਹੇ ਲੇਖਕ ਸੀ ਜਿਨ੍ਹਾਂ ਨੇ ਪੰਜਾਬ ਦੇ ਅਲੋਪ ਹੋ ਰਹੇ ਲੋਕ-ਸਾਹਿਤਕ ਵਿਰਸੇ ਨੂੰ ਸੰਭਾਲਣ ਲਈ ਜਿਆਦਾਤਰ ਕੰਮ ਕੀਤਾ। ਮਾਦਪੁਰੀ ਵੱਲੋਂ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਨਾ ਸਗੋਂ ਇਕੱਤਰ ਕੀਤਾ ਬਲਕਿ ਇਸ ਨੂੰ ਸੰਭਾਲਣ ਦਾ ਇਤਿਹਾਸਕ ਕਾਰਜ ਵੀ ਕੀਤਾ ਗਿਆ।

ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ ਸਾਹਿਤ ਅਕਾਦਮੀ ਦਿੱਲੀ ਨੇ ਵੀ ਉਸ ਨੂੰ ਵੱਕਾਰੀ ਐਵਾਰਡ ਸਾਹਿਤ ਅਕਾਦਮੀ ਪੁਰਸਕਾਰ 2015 ਦੇ ਕੇ ਮਾਣ ਦਿੱਤਾ ਗਿਆ ਹੈ।

ਦੱਸ ਦਈ ਕਿ ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ, 1935 ‘ਚ ਪਿੰਡ ਮਾਦਪੁਰ, ਲੁਧਿਆਣਾ ਵਿਖੇ ਹੋਇਆ ਸੀ। ਉਨ੍ਹਾਂ ਪਿੰਡ ਮਾਦਪੁਰ ਦੇ ਸਕੂਲ ਚੋਂ ਪ੍ਰਾਇਮਰੀ ਦੀ ਪੜ੍ਹਾਈ ਕੀਤੀ ਤੇ ਫੇਰ ਕੁਰਾਲੀ ਤੋਂ ਜੇਬੀਟੀ ਦਾ ਕੋਰਸ ਕੀਤਾ। ਇਸ ਮਗਰੋਂ ਉਹ ਪਿੰਡ ਢਿੱਲਵਾਂ, ਜ਼ਿਲ੍ਹਾ ਲੁਧਿਆਣਾ 'ਚ ਪ੍ਰਾਇਮਰੀ ਸਕੂਲ ‘ਚ 19 ਮਈ 1954 ਨੂੰ ਅਧਿਆਪਕ ਵੱਜੋਂ ਲੱਗ ਗਏ। ਇੱਥੋਂ ਹੀ ਉਨ੍ਹਾਂ ਦਾ ਸਾਹਿਤਕ ਸਫ਼ਰ ਹੋਇਆ ਮੰਨਿਆ ਜਾਂਦਾ ਹੈ। ਇਸ ਬਾਅਦ ਉਨ੍ਹਾਂ ਪੰਜਾਬੀ ਦੀ ਐਮਏ ਵੀ ਕੀਤੀ। ਉਨ੍ਹਾਂ ਨੇ ਇੱਥੇ ਹੀ ਅਪ੍ਰੈਲ 1980 ਤੋਂ ਜੂਨ 1993 ਤਕ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਦਾ ਕਾਰਜ ਵੀ ਨਿਭਾਇਆ।

Education Loan Information:

Calculate Education Loan EMI