ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਪੰਜਾਬ 'ਚ ਲੌਕਡਾਊਨ ਜਾਰੀ ਹੈ ਪਰ ਕਰਫ਼ਿਊ ਦੌਰਾਨ ਵੀ ਦੋਰਾਹਾ ਚੋਰੀ ਛਿਪੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ।
ਸ਼ਰਾਬ ਦੇ ਠੇਕੇ ਦੇ ਨੇੜੇ ਹੀ ਇੱਕ ਅਹਾਤਾ ਵੀ ਖੁੱਲ੍ਹਿਆ ਹੋਇਆ ਸੀ ਜਿਸ 'ਚ ਬੈਠ ਕੇ ਦੋ ਵਿਅਕਤੀ ਸ਼ਰਾਬ ਪੀ ਰਹੇ ਸਨ। ਪੁਲਿਸ ਨੇ ਇਸ ਮਾਮਲੇ ਤੇ ਐਕਸ਼ਨ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਲੌਕਡਾਊਨ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਹੈ ਹਾਲਾਂਕਿ ਪੰਜਾਬ ਸਰਕਾਰ ਸ਼ਰਾਬ 'ਤੇ ਲੱਗੀ ਪਾਬੰਦੀ ਨੂੰ ਹਟਾਉਣਾ ਚਾਹੁੰਦੀ ਹੈ ਪਰ ਕੇਂਦਰ ਵੱਲੋਂ ਮਨਜੂਰੀ ਨਹੀਂ ਮਿਲ ਸਕੀ ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਚੋਰੀ-ਚੋਰੀ ਸ਼ਰਾਬ ਦੀ ਵਿਕਰੀ ਦਾ ਕੰਮ ਜਾਰੀ ਹੈ।
'ਏਬੀਪੀ ਸਾਂਝਾ' ਇਸ ਤੋਂ ਪਹਿਲਾਂ ਵੀ ਕਰਫਿਊ 'ਚ ਚੋਰੀ ਛਿਪੇ ਸ਼ਰਾਬ ਵਿਕਣ ਦੀਆਂ ਖ਼ਬਰਾਂ ਨੂੰ ਨਸ਼ਰ ਕਰ ਚੁੱਕਿਆ ਪਰ ਸਰਕਾਰ 'ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ।