ਚੰਡੀਗੜ੍ਹ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਫੇਸਬੁੱਕ ਦੇ ਸਹਿਯੋਗ ਨਾਲ ਡਿਜੀਟਲ ਸਿਖਲਾਈ ਪਾਠਕ੍ਰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਡਿਜੀਟਲ ਸੇਫਟੀ, ਆਨਲਾਈਨ ਵੈੱਲਬਿੰਗ ਤੇ ਆਗਮੇਂਟੇਡ ਰਿਐਲਿਟੀ ਸਿਖਾਈ ਜਾਵੇਗੀ। ਇਸ ਕੋਰਸ ਦਾ ਮੈਡਿਊਲ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।
ਪ੍ਰੋਗਰਾਮ ਦਾ ਉਦੇਸ਼ ਘੱਟੋ ਘੱਟ 10,000 ਅਧਿਆਪਕਾਂ ਨੂੰ ਸਿਖਲਾਈ ਦੇਣਾ ਹੈ। ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 06 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ ਇਨ੍ਹਾਂ ਲਈ ਬਿਨੈ ਕਰਨ ਦੀ ਆਖ਼ਰੀ ਤਰੀਕ 20 ਜੁਲਾਈ 2020 ਹੈ। ਸੀਬੀਐਸਈ ਦੇ ਨੋਟਿਸ ਅਨੁਸਾਰ ਆਗਮੇਂਟੇਡ ਰਿਐਲਿਟੀ ਪ੍ਰੋਗਰਾਮ 10 ਅਗਸਤ ਨੂੰ ਅਰੰਭ ਹੋਵੇਗਾ ਜਦੋਂਕਿ ਡਿਜੀਟਲ ਸੇਫਟੀ ਤੇ ਵੈਲਬਿੰਗ ਪ੍ਰੋਗਰਾਮ 06 ਅਗਸਤ ਤੋਂ ਸ਼ੁਰੂ ਹੋਵੇਗਾ।
6ਵੀਂ ਤੋਂ 10ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, ਆਨਲਾਈਨ ਪ੍ਰੀਖਿਆ ਦਾ ਫੈਸਲਾ
ਕੋਰਸ ਪੂਰਾ ਕਰਨ ਤੋਂ ਬਾਅਦ ਦਿੱਤਾ ਜਾਵੇਗਾ ਈ-ਸਰਟੀਫਿਕੇਟ:
ਅਧਿਆਪਕਾਂ ਨੂੰ ਅੰਤ ਵਿੱਚ ਈ-ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਦੂਜੇ ਪੜਾਅ ਵਿੱਚ, ਸੀਬੀਐਸਈ ਏਆਰ ਤੇ ਡਿਜੀਟਲ ਸੁਰੱਖਿਆ ਪ੍ਰੋਗਰਾਮ ਦੋਵਾਂ ਲਈ ਘੱਟੋ ਘੱਟ 30,000 ਵਿਦਿਆਰਥੀਆਂ ਦੀ ਚੋਣ ਕਰੇਗਾ। ਆਪਣੇ ਅਧਿਕਾਰਤ ਸਰਕੂਲਰ ਵਿੱਚ ਸੀਬੀਐਸਈ ਨੇ ਕਿਹਾ ਕਿ ਇੰਟਰਨੈਟ ਦੀ ਵੱਧ ਰਹੀ ਵਰਤੋਂ, ਆਨਲਾਈਨ ਦੁਰਵਰਤੋਂ, ਬੁਲਿੰਗ, ਗਲਤ ਜਾਣਕਾਰੀ, ਜਾਅਲੀ ਖ਼ਬਰਾਂ, ਇੰਟਰਨੈਟ ਐਡਿਕਸ਼ਨ ਵਰਗੀਆਂ ਸਮੱਸਿਆਵਾਂ ਅੱਜ ਕੱਲ੍ਹ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ।
ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਖੂਨੀ ਝੜਪ 'ਚ ਇੱਕ ਮੌਤ, ਕਈ ਜ਼ਖਮੀ
ਅਜੋਕੇ ਸਮੇਂ ਵਿੱਚ ਉਨ੍ਹਾਂ ਨਾਲ ਨਜਿੱਠਣਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਹੁਣ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਸੀਬੀਐਸਈ ਨੇ ਮੁਫਤ ਤੇ ਪ੍ਰਤੀਯੋਗੀ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ਫੇਸਬੁੱਕ ਇੰਡੀਆ ਨਾਲ ਭਾਈਵਾਲੀ ਕੀਤੀ ਹੈ।
Education Loan Information:
Calculate Education Loan EMI