ਨਵੀਂ ਦਿੱਲੀ: ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕਿਸਾਨ ਅੰਦੋਲਨ 'ਚ ਡਿਊਟੀ ਕਰ ਰਹੇ ਦੂਜੇ ਜ਼ਿਲ੍ਹਿਆਂ ਦੇ ਸੈਨਿਕਾਂ ਨੂੰ ਵਾਪਸ ਜਾਣ ਲਈ ਕਿਹਾ ਹੈ। ਪੁਲਿਸ ਕਮਿਸ਼ਨਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, "ਪੁਲਿਸ ਫੋਰਸ ਤੇ ਹੋਰ ਇਕਾਈਆਂ ਦੇ ਪੁਲਿਸ ਮੁਲਾਜ਼ਮ ਆਪਣੇ ਜ਼ਿਲ੍ਹਿਆਂ ਤੇ ਇਕਾਈਆਂ ਵਿੱਚ ਵਾਪਸ ਚਲੇ ਜਾਣ।"

Continues below advertisement


 


ਆਰਡਰ 'ਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਹੋਰ ਜ਼ਿਲ੍ਹਿਆਂ 'ਚ ਕੰਮ ਕਰ ਰਹੇ ਸਿਪਾਹੀ ਆਪਣੇ-ਆਪਣੇ ਜ਼ਿਲ੍ਹਿਆਂ 'ਚ ਵਾਪਸ ਚਲੇ ਜਾਣ। ਜੇ ਲੋੜ ਪਈ ਤਾਂ ਦਿੱਲੀ ਪੁਲਿਸ ਆਪਣੇ ਪੱਧਰ 'ਤੇ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਧਾ ਸਕਦੀ ਹੈ। ਇਹ ਵੀ ਲਿਖਿਆ ਹੈ ਕਿ ਨੀਮ ਫੌਜੀ ਬਲਾਂ ਦੀ ਤਾਇਨਾਤੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਆਦੇਸ਼ ਦੇ ਬਾਅਦ ਕਿਸਾਨ ਅੰਦੋਲਨ 'ਚ ਸਥਾਨਕ ਪੁਲਿਸ ਕਰਮਚਾਰੀਆਂ ਦੀ ਭੂਮਿਕਾ ਵਧੇਰੇ ਹੋਵੇਗੀ, ਯਾਨੀ ਜਿਸ ਖੇਤਰ 'ਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਸਥਾਨਕ ਥਾਣੇ ਦੀ ਪੁਲਿਸ ਡਿਊਟੀ ਨਿਭਾਏਗੀ।


 


ਇਸ ਦਾ ਅਰਥ ਹੈ ਕਿ ਕੇਵਲ ਬਾਹਰੀ ਉੱਤਰੀ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਸਿੰਘੂ ਸਰਹੱਦ 'ਤੇ ਤਾਇਨਾਤ ਰਹਿਣਗੇ ਜੋ ਕਿਸਾਨਾਂ ਦਾ ਅਹਿਮ ਪ੍ਰਦਰਸ਼ਨ ਸਥਾਨ ਹਨ। ਪੁਲਿਸ ਗਾਜ਼ੀਪੁਰ ਸਰਹੱਦ 'ਤੇ ਪੂਰਬੀ ਜ਼ਿਲ੍ਹੇ ਦੀ ਭੂਮਿਕਾ ਨਿਭਾਏਗੀ, ਇਹ ਕਿਸਾਨ ਅੰਦੋਲਨ ਦਾ ਦੂਜਾ ਪ੍ਰਦਰਸ਼ਨ ਸਥਾਨ ਹੈ। ਆਊਟਰ ਜ਼ਿਲ੍ਹੇ ਦੇ ਪੁਲਿਸ ਕਰਮਚਾਰੀ ਟਿੱਕਰੀ ਬਾਰਡਰ 'ਤੇ ਡਿਊਟੀ ਨਿਭਾਉਣਗੇ। ਦਸ ਦਈਏ ਕਿ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਹੋਰ ਜ਼ਿਲ੍ਹਿਆਂ ਦੇ ਵਾਧੂ ਜਵਾਨ ਬੁਲਾਏ ਗਏ ਸੀ।


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ