ਮੰਬਈ: ਉੱਤਰਾਖੰਡ 'ਚ ਆਈ ਤਬਾਹੀ ਤੋਂ ਦੁਖੀ ਹੋ ਪੰਜਾਬ ਦੇ ਗੁਰਦਾਸਪੁਰ ਤੋਂ ਸਾਂਸਦ ਤੇ ਐਕਟਰ ਸਨੀ ਦਿਓਲ (Sunny Deol) ਨੇ ਵੀ ਟਵਿੱਟਰ ਰਾਹੀਂ ਦੁਖ ਜ਼ਾਹਰ ਕੀਤਾ ਹੈ। ਸਨੀ ਨੇ ਆਪਣੇ ਟਵੀਟ 'ਚ ਕਿਹਾ ਉੱਤਰਾਖੰਡ (uttarakhand) ਲਈ ਦੁਆ ਕਰੋ। ਦੱਸ ਦਈਏ ਕਿ ਸਨੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਚੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਇਸ 'ਤੇ ਖੂਬ ਰਿਐਕਸ਼ਨ ਦੇ ਰਹੀ ਹਨ। ਇਸ ਬਾਰੇ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਸਟਾਰਸ ਇਸ ਤ੍ਰਾਸਦੀ 'ਚ ਦੁਖ ਜ਼ਾਹਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਦੇ ਮਦਦ ਲਈ ਹੱਥ ਵੀ ਉੱਠਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਟੁੱਟਣ ਕਰਕੇ ਅਲਕਨੰਦਾ ਤੇ ਧੌਲੀਗੰਗਾ ਦਰਿਆਵਾਂ 'ਚ ਹੜ੍ਹ ਆ ਗਿਆ ਤੇ ਇਸ ਕਰਕੇ ਕਈ ਖੇਤਰਾ 'ਚ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904