ਮੁੰਬਈ: ਅਮਰੀਕੀ ਪੌਪ ਗਾਇਕਾ ਰਿਹਾਨਾ, ਸਮਾਜਕ ਕਾਰਕੁਨ ਗ੍ਰੇਟਾ ਥਨਬਰਗ, ਸਾਬਕਾ ਪੋਰਨ ਸਟਾਰ ਮੀਆ ਖ਼ਲੀਫ਼ਾ, ਮਾਡਲ ਅਮਾਂਡਾ ਸਰਨੀ ਤੇ ਔਸਕਰ ਵਿਜੇਤਾ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਇਹ ਸਭ ਵਿਦੇਸ਼ੀ ਹਸਤੀਆਂ ਲਗਾਤਾਰ ਕਿਸਾਨਾਂ ਦੇ ਹੱਕ 'ਚ ਡਟੀਆਂ ਹਨ ਪਰ ਇਸ ਸਭ ਦੀ ਸ਼ੁਰੂਆਤ ਪੌਪ ਸਟਾਰ ਰਿਹਾਨਾ ਦੇ ਇੱਕ ਟਵੀਟ ਮਗਰੋਂ ਹੋਈ।
ਰਿਹਾਨਾ ਦੇ ਇੱਕ ਟਵੀਟ ਦਾ ਬਾਲੀਵੁੱਡ ਸਤਾਰਿਆਂ ਤੇ ਕ੍ਰਿਕਟ ਖਿਡਾਰੀਆਂ ਨੂੰ ਇੰਨਾ ਸੇਕ ਲੱਗਾ ਕੇ ਉਹ ਵੀ ਰਾਸ਼ਨ ਪਾਣੀ ਲੈ ਕੇ ਟਵਿੱਟਰ ਤੇ ਆ ਗਏ ਤੇ #IndiaTogether ਦੇ ਨਾਲ ਟਵੀਟ ਕਰਨ ਲੱਗੇ ਪਰ ਇਹ ਟਵੀਟ ਇੰਨੇ ਮਿਲਦੇ ਜੁਲਦੇ ਸੀ ਜਿਵੇਂ ਕਿਸੇ ਇੱਕ ਹੀ ਸ਼ਖਸ ਨੇ ਲਿਖੇ ਹੋਣ। ਇਸ ਮਗਰੋਂ ਹੁਣ ਮਹਾਰਾਸ਼ਟਰ ਸਰਕਾਰ ਨੇ ਇਨ੍ਹਾਂ ਟਵੀਟਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਟਵੀਟਸ ਲਈ ਬਾਲੀਵੁੱਡ ਸਤਾਰਿਆਂ ਦੇ ਕਾਫੀ ਅਲੋਚਨਾ ਵੀ ਹੋ ਰਹੀ ਹੈ।ਇਹ ਵੀ ਪੜ੍ਹੋ: ਜਾਣੋ ਕੌਣ ਹੈ ਰਿਹਾਨਾ ਜਿੰਨ੍ਹਾਂ ਕਿਸਾਨ ਅੰਦੋਲਨ 'ਤੇ ਕੀਤਾ ਟਵੀਟ ਤਾਂ ਮੱਚ ਗਿਆ ਬਵਾਲ
ਕਾਂਗਰਸ ਪਾਰਟੀ ਨੇ ਬਾਲੀਵੁੱਡ ਸਤਾਰਿਆਂ ਵੱਲੋਂ ਕੀਤੇ ਗਏ ਟਵੀਟਸ ਦੀ ਪੁਲਿਸ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕਾਂਗਰਸ ਨੇ ਇਹ ਪਤਾ ਲਾਉਣ ਲਈ ਜਾਂਚ ਦੀ ਮੰਗ ਕੀਤੀ ਸੀ ਕਿ ਕੀਤੇ ਸਰਕਾਰ ਦੇ ਪੱਖ ਵਿੱਚ ਇਹ ਬਾਲੀਵੁੱਡ ਦੇ ਟਵੀਟ ਬੀਜੇਪੀ ਸਰਕਾਰ ਦੇ ਦਬਾਅ ਹੇਠ ਤਾਂ ਨਹੀਂ? ਇਹ ਵੀ ਪੜ੍ਹੋ: Farmer Protest: ਰਿਹਾਨਾ ਦੀ ਕਿਸਾਨ ਅੰਦੋਲਨ ਨੂੰ ਹਮਾਇਤ ਮਗਰੋਂ ਮੱਚੀ ਖਲਬਲੀ, ਦਿਲਜੀਤ ਤੇ ਐਮੀ ਸਣੇ ਕਈ ਬਾਲੀਵੁੱਡ ਸਿਤਾਰਿਆਂ ਕੀਤਾ ਸਵਾਗਤ