ਸ਼੍ਰੀਨਗਰ: ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਖੁਫੀਆ ਏਜੰਸੀਆਂ ਦੀ ਰਿਪੋਰਟ 'ਚ ਵੱਡਾ ਖੁਲਾਸਾ ਹੋਇਆ ਹੈ। ਪਾਕਿਸਤਾਨ ਵੱਲੋਂ ਜੈਸ਼ ਤੇ ਹਿਜ਼ਬੁਲ ਅੱਤਵਾਦੀ ਪਾਕਿਸਤਾਨੀ ਰੇਂਜਰਾਂ ਦੀ ਨਿਗਰਾਨੀ ਹੇਠ ਸੁਰੰਗ ਦੀ ਖੁਦਾਈ ਦਾ ਖੁਲਾਸਾ ਕੀਤਾ ਗਿਆ ਹੈ। ਸੁਰੰਗ ਦੀ ਉਚਾਈ 5 ਫੁੱਟ ਤੇ ਚੌੜਾਈ 3 ਤੋਂ 4 ਫੁੱਟ ਹੈ। ਅੱਤਵਾਦੀਆਂ ਤੋਂ ਇਲਾਵਾ ਪਾਕਿ ਰੇਂਜਰ ਸੁਰੰਗ ਦੀ ਵੀ ਚੌਕਸੀ ਕਰ ਰਿਹਾ ਹੈ। ਪਾਕਿ ਰੇਜ਼ਰ ਦੇ ਨਾਲ ਅੱਤਵਾਦੀਆਂ ਦਾ ਇੱਕ ਸਮੂਹ ਚਾਰੇ ਪਾਸੇ ਨਜ਼ਰ ਰੱਖਦਾ ਹੈ।


ਇਨ੍ਹਾਂ ਖੁਫੀਆ ਰਿਪੋਰਟਾਂ ਅਨੁਸਾਰ ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਪਾਕਿਸਤਾਨੀ ਰੇਂਜਰਾਂ ਦੀ ਨਿਗਰਾਨੀ ਹੇਠ ਕੰਟਰੋਲ ਰੇਖਾ 'ਤੇ ਸੁਰੰਗਾਂ ਪੁੱਟ ਰਹੇ ਹਨ। ਇਹ ਸੁਰੰਗਾਂ ਭਾਰਤੀ ਸਰਹੱਦ ਵੱਲ ਪੁੱਟੀਆਂ ਜਾ ਰਹੀਆਂ ਹਨ ਤੇ ਸੁਰੰਗਾਂ ਨੂੰ ਲੋਹੇ ਦੀਆਂ ਪਾਈਪਾਂ ਤੇ ਫਾਈਬਰ ਟੀਨ ਨਾਲ ਪੁੱਟਿਆ ਜਾ ਰਿਹਾ ਹੈ ਤਾਂ ਕਿ ਕੋਈ ਆਵਾਜ਼ ਨਾ ਆਵੇ।

ਇਹ ਅੰਦਾਜ਼ਾ ਨਹੀਂ ਹੈ ਕਿ ਇਹ ਸੁਰੰਗ ਭਾਰਤੀ ਸਰਹੱਦ ਵੱਲ ਕਿਸ ਪਾਸੇ ਆਵੇਗੀ। ਖੁਫੀਆ ਰਿਪੋਰਟ ਦੇ ਅਨੁਸਾਰ ਅੰਦਾਜਾ ਲਗਾਉਣਾ ਸੰਭਵ ਨਹੀਂ ਹੈ ਕਿ ਬਾਹਰ ਜਾਣ ਵਾਲੇ ਸਥਾਨ 'ਤੇ ਸੁਰੰਗ ਨੂੰ ਬਹੁਮੁਖੀ ਬਣਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਸੁਰੰਗ ਦੀ ਉਚਾਈ ਪੰਜ ਫੁੱਟ ਤੇ ਚੌੜਾਈ ਤਿੰਨ ਤੋਂ ਚਾਰ ਫੁੱਟ ਹੈ। ਇਸ ਦਾ ਮੂੰਹ ਢਾਈ ਫੁੱਟ ਭਾਰਤੀ ਸਰਹੱਦ ਵੱਲ ਰੱਖਿਆ ਜਾਵੇਗਾ।

ਇਸੇ ਸਾਲ, ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਇਕ ਸੁਰੰਗ ਮਿਲੀ। ਸੁਰੰਗ ਰਾਹੀਂ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ। ਹੁਣ ਪਾਕਿਸਤਾਨ ਨੇ ਹਿਜ਼ਬੁਲ ਅਤੇ ਜੈਸ਼ ਵਰਗੀਆਂ ਅੱਤਵਾਦੀ ਸੰਗਠਨਾਂ ਨੂੰ ਨਵੀਆਂ ਸੁਰੰਗਾਂ ਖੋਦਣ ਦਾ ਕੰਮ ਸੌਂਪਿਆ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਸਾਲ 2017 ਵਿੱਚ ਭਾਰਤੀ ਸਰਹੱਦ ਵਿੱਚ ਸੁਰੰਗਾਂ ਪੁੱਟੀਆਂ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ