ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਸ਼ਰਧਾਂਜਲੀ ਸਭਾ ਮਗਰੋਂ ਉਠਾ ਦਿੱਤਾ ਗਿਆ। ਹੁਣ ਕੱਲ੍ਹ 10 ਵਜੇ ਇਜਲਾਸ ਸ਼ੁਰੂ ਹੋਏਗਾ। ਇਸ ਵਿਸ਼ੇਸ਼ ਸੈਸ਼ਨ ਵਿੱਚ ਖੇਤੀਬਾੜੀ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਬਿੱਲ ਲਿਆ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਇਹ ਵਿਸ਼ੇਸ਼ ਸੈਸ਼ਨ ਸਿਰਫ ਇੱਕ ਦਿਨ ਦਾ ਸੱਦਿਆ ਸੀ। ਫਿਰ ਇਸ ਨੂੰ ਦੋ ਦਿਨਾਂ ਦਾ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡਰਾਮਾ ਕਰ ਰਹੇ ਹਨ।
ਦਰਅਸਲ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਿੱਲ ਦੀਆਂ ਕਾਪੀਆਂ ਮੰਗ ਰਹੀਆਂ ਹਨ। ਅੱਜ ਫਿਰ ਵਿਰੋਧੀ ਧਿਰਾਂ ਨੇ ਬਿੱਲ ਦੀ ਕਾਪੀ ਮੰਗੀ ਤਾਂ ਸਪੀਕਰ ਨੇ ਦੱਸਿਆ ਕਿ ਇਹ ਸ਼ਾਮ ਪੰਜ ਵਜੇ ਮਿਲੇਗੀ।
ਉਧਰ, ਬਿੱਲ ਦੀ ਕਾਪੀ ਨਾ ਮਿਲਣ ਕਰਕੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਾ ਦਿੱਤਾ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ। ਬੇਸ਼ੱਕ ਰਾਤ ਕੱਟਣੀ ਪਵੇ ਪਰ ਬਿੱਲਾਂ ਦੀ ਕਾਪੀ ਲੈ ਕੇ ਉਠਾਂਗੇ।
ਖੇਤੀ ਕਾਨੂੰਨ ਖਿਲਾਫ ਵਿਸ਼ੇਸ਼ ਸੈਸ਼ਨ ਸ਼ਰਧਾਂਜਲੀ ਦੇ ਕੇ ਉਠਾਇਆ, ਵਿਰੋਧ ਧਿਰਾਂ ਵੱਲੋਂ ਡਰਾਮਾ ਕਰਾਰ
ਏਬੀਪੀ ਸਾਂਝਾ
Updated at:
19 Oct 2020 12:37 PM (IST)
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਪਹਿਲੇ ਦਿਨ ਸ਼ਰਧਾਂਜਲੀ ਸਭਾ ਮਗਰੋਂ ਉਠਾ ਦਿੱਤਾ ਗਿਆ। ਹੁਣ ਕੱਲ੍ਹ 10 ਵਜੇ ਇਜਲਾਸ ਸ਼ੁਰੂ ਹੋਏਗਾ। ਇਸ ਵਿਸ਼ੇਸ਼ ਸੈਸ਼ਨ ਵਿੱਚ ਖੇਤੀਬਾੜੀ ਕਾਨੂੰਨਾਂ ਬਾਰੇ ਪੰਜਾਬ ਸਰਕਾਰ ਬਿੱਲ ਲਿਆ ਰਹੀ ਹੈ।
- - - - - - - - - Advertisement - - - - - - - - -