ਸੰਗਰੂਰ: ਖੇਤੀ ਕਾਨੂੰਨਾਂ ਖਿਲਾਫ ਵਿੱਢੇ ਅੰਦੋਲਨ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਦਾ ਕਿਸਾਨਾਂ ਨੇ ਘਿਰਾਉ ਕੀਤਾ। ਦਰਅਸਲ ਮੁਹੰਮਦ ਸਦੀਕ ਸ਼ਨੀਵਾਰ ਦੁਪਹਿਰ ਭੋਗ 'ਚ ਸ਼ਾਮਲ ਹੋਣ ਲਈ ਸੰਗਰੂਰ ਜਾ ਰਹੇ ਸਨ। ਇਸ ਦੌਰਾਨ ਹੀ ਰਾਹ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੇ ਸਦੀਕ ਦੀ ਗੱਡੀ ਦਾ ਘਿਰਾਉ ਕੀਤਾ।


ਕਿਸਾਨ ਅੰਦੋਲਨ ਦਾ ਰੇਲਵੇ ਨੂੰ ਭਾਰੀ ਸੇਕ, ਅੱਜ ਤੇ ਕੱਲ੍ਹ ਵੀ ਸੰਚਾਲਨ ਰਹੇਗਾ ਬੰਦ, ਇਸ ਤਰ੍ਹਾਂ ਰਹੇਗਾ ਹਾਲ


ਕਿਸਾਨਾਂ ਨੇ ਸਦੀਕ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ। ਕਿਸਾਨਾਂ ਨੇ ਪੁੱਛਿਆ ਕਿ ਧਰਨਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਕਾਂਗਰਸ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਹਮਦਰਦੀ ਨਹੀਂ ਜਤਾਈ ਗਈ। ਸਦੀਕ ਨੇ ਬਚ ਕੇ ਨਿੱਕਲਣ ਦਾ ਯਤਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਦੇ ਵਿਸ਼ੇਸ਼ ਸਦਨ ਦੌਰਾਨ ਇਸ ਮਾਮਲੇ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ