ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਨਾਲ ਕਾਰੋਬਾਰ 'ਤੇ ਵੀ ਗਹਿਰਾ ਅਸਰ ਪਿਆ ਹੈ। ਅਜਿਹੇ 'ਚ ਭਾਰਤ ਰੇਲਵੇ ਮੁਤਾਬਕ ਪੰਜਾਬ 'ਚ ਕਿਸਾਨ ਅੰਦੋਲਨ ਕਾਰਨ 19 ਤੇ 20 ਅਕਤੂਬਰ ਨੂੰ 12 ਰੇਲਾਂ ਰੱਦ ਕੀਤੀਆਂ ਗਈਆਂ ਹਨ ਜਦਕਿ 17 ਟਰੇਨਾਂ ਕੁਝ ਸਮੇਂ ਲਈ ਰੱਦ ਤੇ ਇਕ ਡਾਇਵਰਟ ਕੀਤੀ ਗਈ ਹੈ।


ਕਿਸਾਨ ਖੇਤੀ ਕਾਨੂੰਨਾਂ ਤੋਂ ਏਨੇ ਨਰਾਜ਼ ਹਨ ਕਿ ਪਿਛਲੇ ਕਈ ਦਿਨਾਂ ਤੋਂ ਰੇਲਵੇ ਲਾਈਨਾਂ 'ਤੇ ਡਟੇ ਹੋਏ ਹਨ ਜਿਸ ਦਾ ਖਮਿਆਜ਼ਾ ਰੇਲਵੇ ਨੂੰ ਭੁਗਤਣਾ ਪੈ ਰਿਹਾ ਹੈ। ਇਕੱਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਹੁਣ ਤਕ ਕਰੀਬ ਚਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਰੂਟਾਂ 'ਤੇ ਵੀ ਨੁਕਸਾਨ ਸੁਭਾਵਿਕ ਹੈ।


ਮਜੀਠੀਆ ਨੇ ਸੈਸ਼ਨ ਤੋਂ ਪਹਿਲਾਂ ਘੇਰੀ ਕੈਪਟਨ ਸਰਕਾਰ

ਕਿਸਾਨ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਨ ਤੇ ਓਧਰ ਕੇਂਦਰ ਵੀ ਟਸ ਤੋਂ ਮਸ ਨਹੀਂ ਹੋ ਰਿਹਾ। ਫਿਲਹਾਲ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਰਾਬਤਾ ਨਹੀਂ ਬਣ ਸਕਿਆ। ਹਾਲਾਂਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਦੋ ਵਾਰ ਗੱਲਬਾਤ ਲਈ ਦਿੱਲੀ ਸੱਦਿਆ ਗਿਆ। ਪਹਿਲੀ ਵਾਰ ਕਿਸਾਨ ਜਥੇਬੰਦੀਆਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਦੂਜੀ ਵਾਰ ਗੱਲਬਾਤ ਦੇ ਮੂਡ 'ਚ ਗਏ ਕਿਸਾਨ ਲੀਡਰ ਨਿਰਾਸ਼ ਹੋਕੇ ਪਰਤੇ ਕਿਉਂਕਿ ਮੀਟਿੰਗ 'ਚ ਕੋਈ ਵੀ ਮੰਤਰੀ ਉਨ੍ਹਾਂ ਨਾਲ ਗੱਲ ਕਰਨ ਲਈ ਨਹੀਂ ਪਹੁੰਚਿਆਂ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ