ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਦਾ ਮਸਲਾ ਭਖਦਾ ਜਾ ਰਿਹਾ ਹੈ। ਹੁਣ ਇਸ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇਸ 'ਕੇਸ ਚ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਦੇ ਭੇਜੇ ਗਏ ਨਮੂਨਿਆਂ ਦੀ ਅਜੇ ਰਿਪੋਰਟ ਆਉਣੀ ਹੈ, ਪਰ ਸ਼ਰਾਬ ਵਿੱਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਮਿਲੀ ਹੋਣ ਦਾ ਖ਼ਦਸ਼ਾ ਹੈ।

ਪੁਲੀਸ ਨੇ ਤਰਨ ਤਾਰਨ ਦੇ ਪਿੰਡ ਮੁੱਛਲ ’ਚ ਸ਼ਰਾਬ ਵੇਚਣ ਵਾਲੀ ਔਰਤ ਬਲਵਿੰਦਰ ਕੌਰ ਨੂੰ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਗੋਬਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਸ਼ੇਸ ਜਾਂਚ ਟੀਮ ਦੀ ਅਗਵਾਈ ਕਰ ਰਹੇ ਐੱਪੀ ਗੌਰਵ ਤੂਰ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਗੋਬਿੰਦਰ ਤੇ ਮਿੱਠੂ ਨੇ ਇਹ ਸ਼ਰਾਬ ਤਰਨ ਤਾਰਨ ਤੋਂ ਲਿਆਂਦੀ ਸੀ ਤੇ ਬਲਵਿੰਦਰ ਕੌਰ ਨੂੰ ਸਪਲਾਈ ਕੀਤੀ ਸੀ। ਇਸ ਸ਼ਰਾਬ ਨੂੰ ਛੋਟੇ-ਛੋਟੇ ਪੈਕੇਟਾਂ ਵਿੱਚ 20 ਤੋਂ 30 ਰੁਪਏ ਪ੍ਰਤੀ ਪੈਕੇਟ ਦੇ ਰੂਪ ’ਚ ਵੇਚਿਆ ਜਾਂਦਾ ਸੀ।

ਪੰਜਾਬ ਦੇ ਲੋਕਾਂ ਤੋਂ ਅੱਕੇ ਕੈਪਟਨ ਅਮਰਿੰਦਰ! ਕਿਹਾ, ਜੇ ਮੈਂ ਕੋਰੋਨਾ ਤੋਂ ਠੀਕ ਹੋਇਆ ਹੁੰਦਾ ਤਾਂ...

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਰਾਬ ਵਿੱਚ ਕੀ ਸੀ, ਇਸ ਦਾ ਪਤਾ ਤਾਂ ਟੈਸਟ ਮਗਰੋਂ ਹੀ ਲੱਗੇਗਾ ਪਰ ਅਜਿਹੀ ਨਕਲੀ ਸ਼ਰਾਬ ਵਿੱਚ ਵਧੇਰੇ ਮੈਥਨੌਲ ਦੀ ਵਰਤੋਂ ਹੁੰਦੀ ਸੀ, ਜੋ ਮਨੁੱਖੀ ਸਰੀਰ ਬਹੁਤ ਘਾਤਕ ਹੁੰਦੀ ਹੈ। ਇਸ ਦੀ ਸਿੱਧੀ ਵਰਤੋਂ ਨਾਲ ਅੰਨ੍ਹਾਪਣ ਹੋ ਸਕਦਾ ਹੈ ਤੇ ਜਾਨ ਵੀ ਜਾ ਸਕਦੀ ਹੈ। ਇਸ ਦੌਰਾਨ ਆਬਕਾਰੀ ਵਿਭਾਗ ਨੇ ਵੀ ਕਿਹਾ ਕਿ ਇਸ ਸ਼ਰਾਬ ’ਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਰਿਟ ਹੋਣ ਦਾ ਖਦਸ਼ਾ ਹੈ।

ਪੰਜਾਬ 'ਚ ਹੁਣ ਖੁੱਲ੍ਹ ਰਹੀ ਸ਼ਰਾਬ ਤਸਕਰੀ ਦੀ ਪੋਲ, ਹਰਿਆਣਾ ਤੋਂ ਲੈ ਕੇ ਪਾਕਿਸਤਾਨ ਤੱਕ ਫੈਲੇ ਤਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ