ਲੁਧਿਆਣਾ: ਇੱਥੇ ਦੇ ਸਿਵਲ ਹਸਪਤਾਲ ਚੋਂ ਇੱਕ ਔਰਤ ਨਵਜੰਮੀ ਬੱਚੀ ਨੂੰ ਲੈ ਕੇ ਫਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਸਾਰੀ ਰਾਤ ਮਾਂ 'ਤੇ ਬੱਚੀ ਕੋਲ ਹੀ ਘੁੰਮਦੀ ਰਹੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਨੇੜਤਾ ਬਣਾਈ ਅਤੇ ਮੌਕਾ ਮਿਲਦਿਆਂ ਹੀ ਉਹ ਬੱਚੀ ਨੂੰ ਲੈ ਕੇ ਫਰਾਰ ਹੋ ਗਈ। ਜਦੋਂ ਬੱਚੀ ਦਾ ਪਿਤਾ ਫਾਰਮੈਸੀ ਤੋਂ ਦਵਾਈ ਲੈ ਕੇ ਵਾਪਿਸ ਪਰਤਿਆ ਤਾਂ ਉਸ ਨੇ ਇਸ ਬਾਰੇ ਪਤਾ ਚੱਲਣ 'ਤੇ ਆਪਣੀ ਪਤਨੀ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਸੀਸੀਟੀਵੀ ਫੁਟੇਜ 'ਚ ਔਰਤ ਬੱਚੀ ਨੂੰ ਲੈ ਕੇ ਜਾ ਰਹੀ ਹੈ। ਪੁਲਿਸ ਵਲੋਂ ਬੱਚੀ ਦੇ ਮਾਤਾ-ਪਿਤਾ 'ਤੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਦੇ ਪਹਿਲਾਂ ਵੀ ਦੋ ਬੱਚੀਆਂ ਹਨ ਅਤੇ ਇਨ੍ਹਾਂ ਨੇ ਸਵੇਰੇ 10 ਵਜੇ ਦੇ ਮਾਮਲੇ ਬਾਰੇ ਪੁਲਿਸ ਨੂੰ ਦੁਪਹਿਰੇ ਸੂਚਨਾ ਦਿੱਤੀ।
ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੇ ਹੀ ਉਸ ਔਰਤ ਦੀ ਘਟਨਾ ਨੂੰ ਅੰਜਾਮ ਦੇਣ 'ਚ ਮਦਦ ਕੀਤੀ ਹੋਵੇ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਇਸਦੀ ਜਾਂਚ ਕੀਤੀ ਜਾ ਰਹੀ ਹੈ।
ਨਵਜੰਮੀ ਬੱਚੀ ਨੂੰ ਹਸਪਤਾਲ ਤੋਂ ਲੈ ਕੇ ਔਰਤ ਫਰਾਰ, ਪੁਲਿਸ ਨੂੰ ਮਾਂ-ਪਿਉ 'ਤੇ ਹੀ ਸ਼ੱਕ
ਏਬੀਪੀ ਸਾਂਝਾ
Updated at:
12 Feb 2020 02:19 PM (IST)
ਇੱਥੇ ਦੇ ਸਿਵਲ ਹਸਪਤਾਲ ਚੋਂ ਇੱਕ ਔਰਤ ਨਵਜੰਮੀ ਬੱਚੀ ਨੂੰ ਲੈ ਕੇ ਫਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਸਾਰੀ ਰਾਤ ਮਾਂ 'ਤੇ ਬੱਚੀ ਕੋਲ ਹੀ ਘੁੰਮਦੀ ਰਹੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਨੇੜਤਾ ਬਣਾਈ ਅਤੇ ਮੌਕਾ ਮਿਲਦਿਆਂ ਹੀ ਉਹ ਬੱਚੀ ਨੂੰ ਲੈ ਕੇ ਫਰਾਰ ਹੋ ਗਈ।
- - - - - - - - - Advertisement - - - - - - - - -