ਬੇਸ਼ੱਕ ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ ਪਰ ਮਰੀਜ਼ਾਂ ਦੇ ਲਗਾਤਾਰ ਤੰਦਰੁਸਤ ਹੋਣ ਨਾਲ ਹਾਲਾਤ ਕਾਫੀ ਸੁਧਰ ਗਏ ਹਨ। ਸੂਬੇ ਵਿੱਚ ਐਤਵਾਰ ਨੂੰ 21 ਨਵੇਂ ਮਰੀਜ਼ ਆਏ। ਪੰਜਾਬ ਵਿੱਚ ਹੁਣ ਤੱਕ ਮਰੀਜ਼ਾਂ ਦੀ ਕੁੱਲ ਸੰਖਿਆ 2145 ਤੱਕ ਪਹੁੰਚ ਗਈ ਹੈ, ਪਰ ਇਨ੍ਹਾਂ ਵਿੱਚੋਂ 1898 ਇਲਾਜ ਨਾਲ ਠੀਕ ਹੋ ਗਏ ਹਨ। ਯਾਨੀ ਸੂਬੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ 89 ਪ੍ਰਤੀਸ਼ਤ ਹੈ। ਸੂਬੇ ਵਿੱਚ ਹੁਣ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 205 ਹੈ।
ਉਧਰ, ਮਾਨਸਾ ਜ਼ਿਲ੍ਹੇ ਦੇ ਨਾਲ ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ ਪੰਜ ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਐਤਵਾਰ ਨੂੰ ਦਾਖਲ ਹੋਏ ਆਖਰੀ ਦੋ ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜ਼ਿਲ੍ਹੇ ਦੇ ਸਾਰੇ 33 ਮਰੀਜ਼ ਠੀਕ ਹੋ ਗਏ ਹਨ।
ਪੰਜਾਬ 'ਚੋਂ ਜਲਦ ਹੋ ਜਾਏਗਾ ਕੋਰੋਨਾ ਦਾ ਖਾਤਮਾ, ਵਿਗਿਆਨੀਆਂ ਦਾ ਵੱਡਾ ਦਾਅਵਾ
ਸੂਬੇ ਭਰ ਤੋਂ 28 ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਪੰਜਾਬ ਵਿੱਚ ਕੁੱਲ 2145 ਮਰੀਜ਼ਾਂ ਵਿੱਚੋਂ 1898 ਭਾਵ 89 ਪ੍ਰਤੀਸ਼ਤ ਠੀਕ ਹੋ ਚੁੱਕੇ ਹਨ। ਇਸ ਦੌਰਾਨ ਰਾਜ ਵਿੱਚ 21 ਹੋਰ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਵਿੱਚ ਸਭ ਤੋਂ ਵੱਧ ਸੱਤ, ਅੰਮ੍ਰਿਤਸਰ ਵਿੱਚ ਸੱਤ, ਹੁਸ਼ਿਆਰਪੁਰ ਵਿੱਚ ਚਾਰ, ਗੁਰਦਾਸਪੁਰ ਵਿੱਚ ਦੋ ਤੇ ਇੱਕ ਜਲੰਧਰ ਵਿੱਚ ਦਰਜ ਕੀਤਾ ਗਿਆ।
Coronavirus: ਟੌਪ-10 ਸੰਕਰਮਿਤ ਦੇਸ਼ਾਂ ‘ਚ ਸ਼ਾਮਿਲ ਹੋਇਆ ਭਾਰਤ, ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਸਭ ਤੋਂ ਵੱਧ 6977 ਨਵੇਂ ਮਾਮਲੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ