ਨਵੀਂ ਦਿੱਲੀ: ਕੋਰੋਨਾ ਸੰਕਟ ਨਾਲ ਜੂੜ ਰਹੀ ਪੂਰੀ ਦੁਨੀਆਂ ਲਈ ਚੰਗੀ ਖ਼ਬਰ ਹੈ। ਕੋਰੋਨਾ ਦਾ ਟੀਕਾ ਬਣਾ ਚੁੱਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਵੀ ਤਿਆਰ ਕਰੇਗੀ। ਇਹ ਬਿਆਨ ਖੁਦ ਕੰਪਨੀ ਦੇ ਸੀਈਓ ਐਲਬਰਟ ਬਾਰਲਾ ਨੇ ਦਿੱਤਾ ਹੈ।
ਐਲਬਰਟ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਸ ਸਮੇਂ ਦੋ ਐਂਟੀਵਾਇਰਲ ਬਣਾਉਣ 'ਤੇ ਕੰਮ ਕਰ ਰਹੀ ਹੈ। ਇਨ੍ਹਾਂ 'ਚ ਇਕ ਖਾਣ ਦੀ ਗੋਲੀ ਹੋਵੇਗੀ ਅਤੇ ਦੂਜਾ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਦਵਾਈ।
ਸੀਐਨਬੀਸੀ ਨੂੰ ਦਿੱਤੀ ਇੰਟਰਵਿਊ 'ਚ ਐਲਬਰਟ ਨੇ ਕਿਹਾ, "ਅਸੀਂ ਦੋ ਐਂਟੀਵਾਇਰਲਸ ਬਣਾਉਣ 'ਤੇ ਕੰਮ ਕਰ ਰਹੇ ਹਾਂ। ਇਕ ਓਰਲ ਅਤੇ ਦੂਜਾ ਟੀਕੇ ਦੇ ਰੂਪ 'ਚ ਦਿੱਤੀ ਜਾਵੇਗੀ। ਟੀਕਾ ਲਗਾਉਣ ਨਾਲੋਂ ਦਵਾਈ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਫ਼ਾਇਦੇ ਹਨ। ਇਨ੍ਹਾਂ 'ਚੋਂ ਇਕ ਫਾਇਦਾ ਇਹ ਹੈ ਕਿ ਤੁਹਾਨੂੰ ਇਲਾਜ ਲਈ ਹਸਪਤਾਲ ਨਹੀਂ ਜਾਣਾ ਪਵੇਗਾ ਅਤੇ ਤੁਸੀਂ ਘਰ 'ਚ ਦਵਾਈ ਖਾ ਸਕਦੇ ਹੋ।"
ਉਨ੍ਹਾਂ ਕਿਹਾ, "ਜੇ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਰੈਗੂਲੇਟਰ ਇਸ ਦਵਾਈ ਨੂੰ ਸਮੇਂ ਸਿਰ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਸ ਸਾਲ ਦੇ ਅੰਤ ਤਕ ਇਹ ਦਵਾਈ ਉਪਲੱਬਧ ਹੋ ਜਾਵੇਗੀ।" ਐਲਬਰਟ ਨੇ ਇਹ ਵੀ ਕਿਹਾ ਕਿ ਐਂਟੀਵਾਇਰਲ ਦਵਾਈਆਂ ਕੋਰੋਨਾ ਦੇ ਵੱਖ-ਵੱਖ ਰੂਪਾਂ 'ਤੇ ਪ੍ਰਭਾਵਸ਼ਾਲੀ ਹੋਵੇਗੀ।
ਦੱਸ ਦੇਈਏ ਕਿ ਹੁਣ ਤਕ ਕੋਰੋਨਾ ਦੇ ਇਲਾਜ ਲਈ ਸਿਰਫ਼ ਇਕ ਐਂਟੀਵਾਇਰਲ ਦਵਾਈ ਮਨਜ਼ੂਰ ਕੀਤੀ ਗਈ ਹੈ, ਉਹ ਹੈ ਰੈਮੇਡੀਸਿਵਰ। ਰੈਮੇਡੀਸੀਵਰ ਨੂੰ Gilead Sciences ਨੇ ਬਣਾਇਆ ਹੈ। ਇਸ ਸਮੇਂ ਅਮਰੀਕਾ 'ਚ ਜਿਹੜੇ ਦੋ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲੀ ਹੈ, ਉਨ੍ਹਾਂ 'ਚੋਂ ਇਕ ਫਾਈਜ਼ਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/