ਨਵੀਂ ਦਿੱਲੀ: ਜੰਮੂ-ਕਸ਼ਮੀਰ ਪੁਲਿਸ ਦੇ ਗ੍ਰਿਫ਼ਤਾਰ ਕੀਤੇ ਗਏ ਡੀਐਸਪੀ ਦਵਿੰਦਰ ਸਿੰਘ ਅਤੇ ਉਸਦੇ ਨਾਲ ਫੜੇ ਅੱਤਵਾਦੀਆਂ ਨੂੰ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾਵੇਗਾ। ਐਨਆਈਏ ਇਸ ਕੇਸ ਦੀ ਜਾਂਚ ਕਰ ਰਹੀ ਹੈ। ਖੁਫੀਆ ਸੂਤਰਾਂ ਮੁਤਾਬਕ ਦਵਿੰਦਰ ਸਿੰਘ ਦਾ ਸੰਪਰਕ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਮੁਖੀ ਸਈਦ ਸਲਾਉਦੀਨ ਨਾਲ ਦੱਸਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਮੁਅੱਤਲ ਕੀਤੇ ਗਏ ਡੀਐਸਪੀ ਦਵੇਂਦਰ ਸਿੰਘ ਹਿਜ਼ਬੁਲ ਦੇ ਅੱਤਵਾਦੀ ਇਰਫਾਨ ਦੇ ਸੰਪਰਕ 'ਚ ਸੀ। ਇਰਫਾਨ ਦੇ ਜ਼ਰੀਏ ਹੀ ਉਹ ਸ਼ੋਪੀਆਂ 'ਚ ਹਿਜਬੁਲ ਦੇ ਟਾਪ ਦੇ ਕਮਾਂਡਰ ਨਵੀਦ ਬਾਬੂ ਕੋਲ ਪਹੁੰਚਿਆ, ਜਿਸ ਤੋਂ ਬਾਅਦ ਉਸਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਾਂਚ ਏਜੰਸੀਆਂ ਮੁਤਾਬਕ ਦਵਿੰਦਰ ਸਿੰਘ ਨੇ ਪੁੱਛਗਿੱਛ 'ਚ ਕਬੂਲ ਕੀਤਾ ਕਿ ਉਹ ਦੋਵੇਂ ਹਿਜ਼ਬੁਲ ਅੱਤਵਾਦੀਆਂ ਨੂੰ ਚੰਡੀਗੜ੍ਹ ਲੈ ਜਾ ਰਿਹਾ ਸੀ। ਅਜਿਹੀ ਸਥਿਤੀ ' ਬਹੁਤ ਸੰਭਾਵਨਾ ਹੈ ਕਿ ਦਵਿੰਦਰ ਸਿੰਘ ਪੰਜਾਬ 'ਚ ਖਾਲਿਸਤਾਨੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਮਿਲ ਰਿਹਾ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਆਪਣੇ ਅੱਤਵਾਦ ਦਾ ਜਾਲ ਵਿਛਾ ਰਿਹਾ ਹੈ। ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼--ਮੁਹੰਮਦ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਵਿਚਕਾਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਪੰਜਾਬ ਤੋਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਮਦਦ ਦਿੱਤੀ ਜਾ ਸਕੇ। ਇਸ ਸਥਿਤੀ ' ਦਵਿੰਦਰ ਸਿੰਘ ਦੀ ਭੂਮਿਕਾ ਵਧੇਰੇ ਅਹੀਮ ਹੋ ਸਕਦੀ ਹੈ