ਅੰਮ੍ਰਿਤਸਰ:  ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵਲੋਂ  ਪਿਛਲੇ ਦਿਨੀਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਬਾਅਦ ਖੁਫੀਆ ਏਜੰਸੀਆਂ ਤੇਜ਼ ਹੋ ਗਈਆਂ ਹਨ। ਐਨਆਈਏ ਵਲੋਂ ਅੱਜ ਗੁਰਪਤਵੰਤ ਪੰਨੂ ਦੀ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿਖੇ 46 ਕਨਾਲ ਅਤੇ ਸੁਲਤਾਨਵਿੰਡ ਪਿੰਡ ਵਿੱਚ 11 ਕਨਾਲ 13.5 ਮਰਲੇ ਜ਼ਮੀਨ ਜ਼ਬਤ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।


ਹਾਲਾਂਕਿ ਇਸ ਜ਼ਮੀਨ ਨੂੰ ਪੰਨੂ ਦੇ ਪਰਿਵਾਰ ਤੋਂ ਠੇਕੇ 'ਤੇ ਲੈ ਕੇ ਖੇਤੀਬਾੜੀ ਕਰਨ ਵਾਲੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਕਦੇ ਵੀ ਗੁਰਪਤਵੰਤ ਪੰਨੂ ਨੂੰ ਨਹੀਂ ਮਿਲੇ ਹਨ। ਜ਼ਮੀਨ ਦੇ ਠੇਕੇ ਦੇ ਪੈਸੇ ਪਹਿਲਾਂ ਪੰਨੂ ਦੀ ਮਾਤਾ ਜੀ ਨੂੰ ਦਿੰਦੇ ਸੀ ਤੇ ਬਾਅਦ 'ਚ ਪੰਨੂ ਦੇ ਭਰਾ ਮਗਵੰਤ ਸਿੰਘ ਨੂੰ ਦਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਨੂ ਦਾ ਪਰਿਵਾਰ ਕਾਫੀ ਪਹਿਲਾਂ ਹੀ ਇਥੋਂ ਚੰਡੀਗੜ ਚਲਾ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਪੰਨੂ ਨੂੰ ਕਦੇ ਨਹੀਂ ਦੇਖਿਆ ਤੇ ਨਾ ਹੀ ਕਦੇ ਮਿਲੇ ਹਨ।

ਆਰਗੈਨਿਕ ਤਰੀਕੇ ਨਾਲ ਖੇਤੀ ਕਰ ਰਿਹਾ ਮੋਗਾ ਦਾ ਇਹ ਕਿਸਾਨ, ਭਵਿੱਖ ਲਈ ਵੀ ਸੋਚਿਆ ਚੰਗਾ ਪਲੈਨ

ਸਿੱਖ ਫ਼ਾਰ ਜਸਟਿਸ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਕਰਕੇ ਗੁਰਪਤਵੰਤ ਪੰਨੂ 'ਤੇ ਪਾਬੰਧੀ ਲਗਾ ਦਿੱਤੀ ਗਈ ਸੀ। ਨਾਲ ਹੀ ਪੰਨੂ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਸੀ। ਗੁਰਪਤਵੰਤ ਪੰਨੂ ਵਲੋਂ ਬੀਤੇ ਸਮੇਂ ਪੰਜਾਬ ਦੇ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦਿੱਤਾ ਜਾ ਰਿਹਾ ਸੀ ਅਤੇ ਕੁੱਝ ਨੌਜਵਾਨ ਪੰਨੂ ਦੇ ਲਾਲਚ ਵਿੱਚ ਫਸ ਵੀ ਗਏ ਸੀ। ਜਿਸ ਤੋਂ ਬਾਅਦ ਅੱਜ ਐਨਆਈਏ ਵਲੋਂ ਉਸ ਦੀ ਜ਼ਮੀਨ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮਸ਼ਹੂਰ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦੀ ਇੰਗਲੈਂਡ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ