ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਦੀ ਅਦਾਲਤ ਨੇ ਮਸ਼ਹੂਰ ਨਿਕਿਤਾ ਤੋਮਰ ਕਤਲ ਕੇਸ 'ਚ ਤੌਸੀਫ ਅਤੇ ਰੇਹਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਵਾਂ 'ਤੇ 20-20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਤੌਸੀਫ ਤੇ ਰੇਹਾਨ ਨੂੰ 24 ਮਾਰਚ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।
ਤੌਸੀਫ ਤੇ ਰੇਹਾਨ ਨੂੰ ਭਾਰਤੀ ਦੰਡ ਕੋਡ ਦੀ ਧਾਰਾ 302 (ਕਤਲ), 366 (ਇਕ ਔਰਤ ਨੂੰ ਅਗਵਾ ਕਰਨ ਅਤੇ ਉਸ ਨਾਲ ਵਿਆਹ ਕਰਨ ਲਈ ਮਜਬੂਰ ਕਰਨ) ਅਤੇ 120-ਬੀ/34 (ਅਪਰਾਧਕ ਸਾਜਿਸ਼) ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਤੌਸਿਫ ਨੂੰ ਆਰਮਜ਼ ਐਕਟ ਤਹਿਤ ਵੀ ਦੋਸ਼ੀ ਪਾਇਆ ਗਿਆ ਸੀ।
ਪੁਲਿਸ ਨੇ ਕਿਹਾ ਸੀ ਕਿ ਤੌਸੀਫ ਨਿਕਿਤਾ ਤੋਮਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਪਿਛਲੇ ਸਾਲ 26 ਅਕਤੂਬਰ ਨੂੰ ਫਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਵਿਖੇ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਨਿਕਿਤਾ ਤੋਮਰ ਦੇ ਪਿਤਾ ਮੂਲਚੰਦ ਤੋਮਰ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਬੋਲਿਆ ਵੱਡਾ ਹਮਲਾ, ਬੋਲੇ ਅਫਵਾਹਾਂ ਦਾ ਧੂੰਆਂ ਉੱਥੋਂ ਹੀ ਉੱਠਦਾ, ਜਿੱਥੇ ਸਾਡੇ ਨਾਂ ਨਾਲ ਅੱਗ ਲੱਗਦੀ...
ਵਕੀਲ ਅਦਲ ਸਿੰਘ ਨੇ ਦੱਸਿਆ ਕਿ ਇਸ ਕੇਸ ਵਿੱਚ ਕੁੱਲ 57 ਗਵਾਹਾਂ ਦੀ ਗਵਾਹੀ ਦਿੱਤੀ ਗਈ ਹੈ। ਇਹ ਕੇਸ ਨੂੰ 26 ਮਾਰਚ ਨੂੰ ਪੰਜ ਮਹੀਨੇ ਹੋ ਜਾਣਗੇ। ਪੁਲਿਸ ਨੇ ਕਤਲ ਦੇ 11 ਦਿਨਾਂ ਬਾਅਦ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/