ਮੁੰਬਈ: ਟੀਵੀ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਮਈ 'ਚ ਵਾਪਸੀ ਕਰਨ ਜਾ ਰਿਹਾ ਹੈ। ਸ਼ੋਅ ਦੇ ਨਵੇਂ ਸੀਜ਼ਨ ਵਿਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਅਤੇ ਕਈ ਬਦਲਾਵ ਕੀਤੇ ਜਾਣਗੇ। ਸ਼ੋਅ ਵਿੱਚ ਸਪਨਾ ਦਾ ਕਿਰਦਾਰ ਨਿਭਾਉਣ ਵਾਲੇ ਕ੍ਰਿਸ਼ਨ ਅਭਿਸ਼ੇਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰ ਇਸ ਦੇ ਆਨਏਅਰ ਦੀ ਤਰੀਕ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ।


ਕ੍ਰਿਸ਼ਣਾ ਅਭਿਸ਼ੇਕ ਨੇ ਸ਼ੋਅ ਦੇ ਨਵੇਂ ਸੀਜ਼ਨ ਬਾਰੇ ਇੱਕ ਇੰਟਰਵਿਊ 'ਚ ਗੱਲ ਕੀਤੀ ਹੈ। ਉਸ ਨੇ ਕਿਹਾ, "ਸ਼ੋਅ ਮਈ ਵਿੱਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਅਸੀਂ ਹਾਲੇ ਇਸ ਲਈ ਤਰੀਕ ਤੈਅ ਨਹੀਂ ਕੀਤੀ ਹੈ। ਹਾਂ, ਇਸ ਵਾਰ ਵੀ ਕੁਝ ਨਵੀਆਂ ਚੀਜ਼ਾਂ ਹੋਣਗੀਆਂ। ਸੈੱਟ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ। ਸਾਡੇ ਕੋਲ ਨਵਾਂ ਸੈੱਟ ਹੋਵੇਗਾ ਅਤੇ ਕੁਝ ਨਵੇਂ ਚਿਹਰੇ ਵੀ ਇਸ ਵਿਚ ਸ਼ਾਮਲ ਹੋਣਗੇ ਅਤੇ ਤੁਹਾਨੂੰ ਜਲਦੀ ਖੁਸ਼ਖਬਰੀ ਦੇਣਗੇ।


ਦੱਸ ਦਈਏ ਕਿ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਪੈਟਰਨਟੀ ਛੁੱਟੀ ਕਰਕੇ ਕਪਿਲ ਸ਼ਰਮਾ ਸ਼ੋਅ ਆਫ਼ ਏਅਰ ਹੋ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿਚ ਕਾਮੇਡੀਅਨ ਅਦਾਕਾਰ ਅਤੇ ਉਸਦੀ ਪਤਨੀ ਗਿੰਨੀ ਚਤਰਥ ਨੇ ਦੂਜੇ ਬੱਚੇ ਦਾ ਸਵਾਗਤ ਕੀਤਾ। ਕ੍ਰਿਸ਼ਨਾ ਨੇ ਇੱਕ ਇੰਟਰਵਿਊ ਵਿਚ ਕਪਿਲ ਸ਼ਰਮਾ ਦੇ ਪਿਆਰ ਅਤੇ ਨਫ਼ਰਤ ਦੇ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ ਸੀ।



ਕ੍ਰਿਸ਼ਨ ਨੇ ਕਿਹਾ, “ਕਪਿਲ ਸ਼ਰਮਾ ਬਹੁਤ ਰਚਨਾਤਮਕ ਵਿਅਕਤੀ ਹੈ, ਉਹ ਬਹੁਤ ਤੇਜ਼ ਹੈ ਅਤੇ ਉਸਦਾ ਮਨ ਕਾਮੇਡੀ ਦੇ ਨਜ਼ਰੀਏ ਤੋਂ ਤੇਜ਼ੀ ਨਾਲ ਕੰਮ ਕਰਦਾ ਹੈ। ਪੂਰੀ ਟੀਮ ਇਕੱਠੇ ਬੈਠ ਕੇ ਫੈਸਲਾ ਕਰਨ ਜਾ ਰਹੀ ਹੈ ਕਿ ਸਾਰਿਆਂ ਨੂੰ ਕੀ ਕਰਨਾ ਹੈ। ਪਰ ਅਸੀਂ ਇੱਕ ਫਿਰ ਤੋਂ ਪੂਰੇ ਜੋਸ਼ 'ਚ ਹਾਂ।"


ਇਸ ਦੇ ਨਾਲ ਹੀ ਕਾਮੇਡੀਅਨ ਕਪਿਲ ਸ਼ਰਮਾ ਨੈੱਟਫਲਿਕਸ 'ਤੇ ਆਪਣੇ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ। ਭਾਰਤ ਦੇ ਸਟਾਰ ਕਾਮੇਡੀਅਨ ਦੇ ਪ੍ਰਸ਼ੰਸਕ ਵੀ ਇਹ ਵੇਖ ਕੇ ਉਤਸ਼ਾਹਿਤ ਹਨ ਕਿ ਕਪਿਲ ਸ਼ਰਮਾ ਇਸ ਵਾਰ ਓਟੀਟੀ ਪਲੇਟਫਾਰਮ 'ਤੇ ਕੀ ਖਾਸ ਲਿਆਉਣ ਵਾਲਾ ਹੈ।


ਇਹ ਵੀ ਪੜ੍ਹੋ: ਹੁਣ Forbes ਨੇ ਕੀਤਾ ਸੋਨੂੰ ਸੂਦ ਦਾ ਸਨਮਾਨ, ਮਿਲਿਆ ਲੀਡਰਸ਼ਿਪ ਐਵਾਰਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904