ਅਜੇ ਕੱਲ੍ਹ ਹੀ ਸ਼ਹਿਰ ‘ਚ ਥੋੜੀ ਢਿੱਲ ਦਿੱਤੀ ਹੈ ਤੇ ਅੱਜ ਕੋਰੋਨਾ ਕੇਸ 100 ਤੋਂ ਪਾਰ ਹੋ ਗਏ ਹਨ। ਚੰਡੀਗੜ੍ਹ ‘ਚ ਪਹਿਲਾ ਕੇਸ 47 ਦਿਨ ਪਹਿਲਾਂ 18 ਮਾਰਚ ਨੂੰ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਬਾਪੂ ਧਾਮ ਕਲੋਨੀ ‘ਚ ਸ਼ਨੀਵਾਰ ਨੂੰ ਪੰਜ ਕੇਸ ਸਾਹਮਣੇ ਆਏ ਸੀ ਜਿਨ੍ਹਾਂ ‘ਚ ਇੱਕ 17 ਸਾਲਾ ਲੜਕਾ, 43 ਸਾਲਾ ਵਿਅਕਤੀ, 15 ਸਾਲਾ ਲੜਕਾ, 23 ਸਾਲਾ ਨੌਜਵਾਨ ਤੇ ਇੱਕ 13 ਸਾਲ ਦੀ ਲੜਕੀ ਮੌਜੂਦ ਹੈ।
ਅਧਿਕਾਰੀਆਂ ਮੁਤਾਬਕ ਹੁਣ ਤੱਕ ਸ਼ਹਿਰ ‘ਚ ਕੋਰੋਨਾ ਦੇ 21 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ, ਜਦਕਿ ਇੱਕ ਦੀ ਮੌਤ ਹੋ ਚੁੱਕੀ ਹੈ। ਲੌਕਡਾਊਨ ਦੇ 8ਵੇਂ ਹਫਤੇ ਕੋਰੋਨਾ ਕੇਸਾਂ ‘ਚ ਇੱਕ ਦਮ ਉਛਾਲ ਦੇਖਿਆ ਗਿਆ ਹੈ। 28 ਅਪ੍ਰੈਲ ਨੂੰ ਇੱਥੇ 56 ਮਾਮਲੇ ਸਨ ਤੇ ਅੱਜ 5 ਮਈ ਨੂੰ ਇਹ ਮਾਮਲੇ ਵੱਧ ਕੇ 111 ਹੋ ਗਏ ਹਨ।
ਇਹ ਵੀ ਪੜ੍ਹੋ :