ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਨਿਰਭਿਯਾ ਕੇਸ 'ਚ ਚਾਰਾਂ ਦੋਸ਼ੀਆਂ ਦੀ ਫਾਸੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ। ਚਾਰਾਂ ਦੋਸ਼ੀਆਂ ਨੂੰ ਸਵੇਰੇ ਛੇ ਵਜੇ ਫਾਂਸੀ ਦਿੱਤੀ ਜਾਣੀ ਸੀ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਅਜਿਹੇ ਕੇਸ 'ਚ ਜਦੋਂ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਰਹਿਮ ਦੀ ਅਪੀਲ ਪੈਂਡਿੰਗ ਹੈ, ਤਾਂ ਮੌਤ ਦੀ ਸਜ਼ਾ ਸੁਣਾਈ ਨਹੀਂ ਜਾ ਸਕਦੀ। ਦਰਅਸਲ ਚਾਰਾਂ ਦੋਸ਼ੀਆਂ ਚੋਂ ਪਵਨ ਗੁਪਤਾ ਨੇ ਅੱਜ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ ਕੀਤੀ ਹੈ।
ਨਿਰਭਿਯਾ ਦੀ ਮਾਂ ਆਸ਼ਾ ਦੇਵੀ ਨੇ ਦੋਸ਼ੀਆਂ ਨੂੰ ਫਾਂਸੀ ਤੋਂ ਬਾਅਦ ਨਾਰਾਜ਼ਗੀ ਜ਼ਾਹਰ ਕੀਤੀ। ਉਸਨੇ ਕਿਹਾ, “ਦੋਸ਼ੀ ਜੋ ਵੀ ਚਾਹੇ, ਉਹੀ ਹੁੰਦਾ ਹੈ। ਅਦਾਲਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਆਪਣੇ ਹੁਕਮ ਨੂੰ ਲਾਗੂ ਕਰਨ 'ਚ ਇੰਨਾ ਸਮਾਂ ਕਿਉਂ ਲੈ ਰਹੀ ਹੈ? ਮੌਤ ਦੀ ਸਜ਼ਾ ਨੂੰ ਵਾਰ-ਵਾਰ ਮੁਲਤਵੀ ਕਰਨਾ ਸਾਡੇ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਸਾਰਾ ਸਿਸਟਮ ਅਪਰਾਧੀਆਂ ਦਾ ਸਮਰਥਨ ਕਰਦਾ ਹੈ. ਮੈਂ ਹਾਰ ਨਹੀਂ ਮੰਨੀ।"
ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਅੱਜ ਇਸ ਦੇਸ਼ ਦੇ ਕਾਨੂੰਨਾਂ ਨੇ ਮੁੜ ਇਨਸਾਫ ਨੂੰ ਮਾਤ ਦਿੱਤੀ ...!
ਦੋਸ਼ੀ ਦੇ ਵਕੀਲ ਏਪੀ ਸਿੰਘ ਨੇ ਕੀ ਕਿਹਾ?
ਦਿੱਲੀ ਦੀ ਸਪੈਸ਼ਲ ਅਦਾਲਤ ਨੇ ਅਗਲੇ ਹੁਕਮਾਂ ਤੱਕ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ। ਦੋਸ਼ੀਆਂ ਨੂੰ 3 ਮਾਰਚ ਦੀ ਸਵੇਰ ਨੂੰ ਛੇ ਵਜੇ ਫਾਂਸੀ ਨਹੀਂ ਦਿੱਤੀ ਜਾਏਗੀ। ਅਸੀਂ ਅਦਾਲਤ 'ਚ ਦਸਤਾਵੇਜ਼ ਪੇਸ਼ ਕੀਤੇ ਅਤੇ ਇਸ ਦੇ ਅਧਾਰ 'ਤੇ ਚਾਰ ਦੋਸ਼ੀਆਂ ਨੂੰ ਫਾਂਸੀ 'ਤੇ ਪਾਬੰਦੀ ਲਗਾਈ ਗਈ ਹੈ।
Nirbhaya Case: ਦੋਸ਼ੀਆਂ ਦੀ ਫਾਂਸੀ ਟਲਣ ਤੋਂ ਦੁਖੀ ਨਿਰਭਿਯਾ ਦੀ ਮਾਂ, ਜਾਣੋ ਕੀ ਕਿਹਾ
ਏਬੀਪੀ ਸਾਂਝਾ
Updated at:
02 Mar 2020 07:28 PM (IST)
ਨਿਰਭਿਯਾ ਦੀ ਮਾਂ ਇੱਕ ਵਾਰ ਫਿਰ ਨਿਰਭਯਾ ਕੇਸ 'ਚ ਦੋਸ਼ੀਆਂ ਨੂੰ ਫਾਂਸੀ ਤੋਂ ਬਾਅਦ ਭਾਵੁਕ ਲੱਗ ਰਹੀ ਸੀ। ਉਨ੍ਹਾਂ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਦੋਸ਼ੀਆਂ ਨਾਲ ਪੂਰਾ ਸਿਸਟਮ ਹੈ।
- - - - - - - - - Advertisement - - - - - - - - -