ਸੁਪਰੀਮ ਕੋਰਟ ਦੇ ਪੰਜ ਜੱਜਾਂ ਦਾ ਬੈਂਚ ਵਿਨੈ ਅਤੇ ਮੁਕੇਸ਼ ਦੀ ਉਪਚਾਰੀ ਪਟੀਸ਼ਨ 'ਤੇ ਸੁਣਵਾਈ ਕਰੇਗਾ। ਬੈਂਚ ਨੇ ਜਸਟਿਸ ਐਨਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐਫ ਨਰੀਮਨ, ਜਸਟਿਸ ਆਰ ਭਾਨੂਮਾਥੀ ਅਤੇ ਜਸਟਿਸ ਅਸ਼ੋਕ ਭੂਸ਼ਣ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਨਿਰਭਯਾ ਦੇ ਦੋਸ਼ੀ ਵਿਨੈ ਨੇ ਆਪਣੀ ਉਪਚਾਰੀ ਪਟੀਸ਼ਨ 'ਚ ਆਪਣੀ ਜਵਾਨੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਦਾਲਤ ਨੇ ਇਸ ਪੱਖ ਨੂੰ ਗਲਤੀ ਨਾਲ ਰੱਦ ਕਰ ਦਿੱਤਾ ਹੈ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਦੀਆਂ ਸਮਾਜਿਕ-ਆਰਥਿਕ ਸਥਿਤੀਆਂ, ਉਸਦੇ ਬਿਮਾਰ ਮਾਤਾ-ਪਿਤਾ ਸਣੇ ਪਰਿਵਾਰਕ ਨਿਰਭਰ ਅਤੇ ਜੇਲ੍ਹ 'ਚ ਉਸ ਦੇ ਚੰਗੇ ਵਤੀਰੇ ਅਤੇ ਇਸ ਵਿਚ ਸੁਧਾਰ ਦੀ ਗੁੰਜਾਇਸ਼ ਬਾਰੇ ਵਿਚਾਰ ਨਹੀਂ ਕੀਤਾ ਜਾਂਦਾ, ਇਸ ਕਰਕੇ ਉਸ ਨਾਲ ਇਨਸਾਫ ਨਹੀਂ ਹੋਇਆ।
ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੇਸ ਵਿੱਚ ਸੁਪਰੀਮ ਕੋਰਟ ਦੇ 2017 ਦੇ ਫੈਸਲੇ ਤੋਂ ਬਾਅਦ ਇਸਦੀ 3 ਜੱਜਾਂ ਦੀ ਬੈਂਚ ਨੇ ਬਲਾਤਕਾਰ ਅਤੇ ਕਤਲ ਨਾਲ ਸਬੰਧਤ ਘੱਟੋ ਘੱਟ 17 ਮਾਮਲਿਆਂ 'ਚ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ ਹੈ।