ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਨੂੰ ਮੰਗਲਵਾਰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਇਆ ਜਾਣਾ ਹੈ, ਪਰ ਚਾਰੇ ਦੋਸ਼ੀ ਆਪਣੀ ਫਾਂਸੀ ਟਾਲਣ ਲਈ ਪੂਰੀ ਵਾਹ ਲਾ ਰਹੇ ਹਨ। ਹੁਣ ਸੁਪਰੀਮ ਕੋਰਟ ਵੱਲੋਂ ਨਿਰਭਿਆ ਰੇਪ ਕੇਸ ਦੇ ਚਾਰ ਦੋਸ਼ੀਆਂ 'ਚ ਸ਼ਾਮਲ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ।


ਪਰ ਪਵਨ ਕੋਲ ਅਜੇ ਵੀ ਰਾਸ਼ਟਰਪਤੀ ਨੂੰ ਰਹਿਮ ਪਟੀਸ਼ਨ ਭੇਜਣ ਦਾ ਵਿਕਲਪ ਬਾਕੀ ਹੈ। ਪਵਨ ਨੇ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੀ ਗੁਹਾਰ ਲਾਈ ਸੀ। ਪਵਨ ਤੋਂ ਇਲਾਵਾ ਤਿੰਨ ਦੋਸ਼ੀਆਂ ਵਿਨੈ, ਮੁਕੇਸ਼, ਅਕਸ਼ੈ ਦੇ ਕਨੂੰਨੀ ਵਿਕਲਪ ਪਹਿਲਾਂ ਖਤਮ ਹੋ ਚੁੱਕੇ ਹਨ।

ਅਜਿਹੇ 'ਚ ਫਾਂਸੀ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਪਟਿਆਲਾ ਹਾਊਸ ਕੋਰਟ 'ਚ ਵੀ ਦੋਸ਼ੀ ਪਵਨ ਤੇ ਅਕਸ਼ੈ ਦੀ ਪਟੀਸ਼ਨ 'ਤੇ ਸੁਣਾਵਈ ਹੋਣੀ ਹੈ। ਪਟੀਸ਼ਨ 'ਚ ਦੋਸ਼ੀਆਂ ਨੇ ਤਿੰਨ ਮਾਰਚ ਨੂੰ ਹੋਣ ਵਾਲੀ ਫਾਂਸੀ ਦੀ ਤਰੀਕ ਨੂੰ ਟਾਲਣ ਦੀ ਮੰਗ ਕੀਤੀ ਹੈ।