ਕੋਰੋਨਾਵਾਇਰਸ ਦੇ ਕਰਕੇ ਪਿਛਲੇ ਕਰੀਬ 6 ਦਿਨਾਂ ਤੋਂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਹਾਲਾਂਕਿ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਕੋਰੋਨਾਵਾਇਰਸ ਨੇ ਗੜਬੜੀ ਕੀਤੀ ਹੋਈ ਹੈ। ਅੱਜ ਬੀਏਐਸ ਦਾ ਮੁੱਖ ਇੰਡੈਕਸ ਸੈਂਸੇਕਸ 704.47 ਅੰਕਾਂ ਦੇ ਵਾਧੇ ਨਾਲ 39,0001.76 ਦੇ ਪੱਧਰ 'ਤੇ ਖੁਲ੍ਹਿਆ।
ਉੱਥੇ ਹੀ ਐਨਐਸਆਈ ਦਾ ਨਿਫਟੀ 213.70 ਅੰਕਾਂ ਦੇ ਵਾਧੇ ਨਾਲ 11 ਹਜ਼ਾਰ 415.45 ਦੇ ਪੱਧਰ 'ਤੇ ਖੁਲ੍ਹਿਆ। ਅੱਜ ਭਾਵੇਂ ਸ਼ੇਅਰ ਬਾਜ਼ਾਰ ਤੋਂ ਚੰਗੀ ਖ਼ਬਰ ਆਈ ਹੈ, ਪਰ ਐਕਸਪਰਟਸ ਦੇ ਮੁਤਾਬਕ ਕੋਰੋਨਾ ਦਾ ਕਹਿਰ ਬਰਕਰਾਰ ਰਹਿ ਸਕਦਾ ਹੈ।