ਵਿੱਤ ਮੰਤਰੀ ਨੇ ਅਰੁਣ ਜੇਤਲੀ ਨੂੰ ਯਾਦ ਕੀਤਾ, ਕਿਹਾ- ਜੀਐਸਟੀ ਦੇ ਆਰਕੀਟੈਕਟ ਨੂੰ ਸ਼ਰਧਾਂਜਲੀ
ਏਬੀਪੀ ਸਾਂਝਾ | 01 Feb 2020 11:32 AM (IST)
ਵਿੱਤ ਮੰਤਰੀ ਨਿਰਮਲਾ ਸੀਤਾਰਮਨ 2020 ਦਾ ਪਹਿਲਾ ਬਜਟ ਪੇਸ਼ ਕਰ ਰਹੇ ਹਨ। ਇਹ ਮੋਦੀ ਸਰਕਾਰ ਦੇ ਬਜਟ ਦਾ ਸੱਤਵਾਂ ਸਾਲ ਅਤੇ ਅੱਠਵਾਂ ਬਜਟ ਹੈ। ਸਾਲ 2014 ਤੋਂ 2018 ਤੱਕ ਮਰਹੂਮ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ ਸੀ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ 2020 ਦਾ ਪਹਿਲਾ ਬਜਟ ਪੇਸ਼ ਕਰ ਰਹੇ ਹਨ। ਇਹ ਮੋਦੀ ਸਰਕਾਰ ਦੇ ਬਜਟ ਦਾ ਸੱਤਵਾਂ ਸਾਲ ਅਤੇ ਅੱਠਵਾਂ ਬਜਟ ਹੈ। ਸਾਲ 2014 ਤੋਂ 2018 ਤੱਕ ਮਰਹੂਮ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਪੇਸ਼ ਕੀਤਾ ਸੀ, ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦਾ ਆਖਰੀ ਅੰਤਰਿਮ ਬਜਟ ਪਿਯੂਸ਼ ਗੋਇਲ ਨੇ ਪੇਸ਼ ਕੀਤਾ ਜਦੋਂਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੁਲਾਈ 'ਚ ਪੇਸ਼ ਕੀਤਾ ਸੀ। ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੋਵੇਗੀ ਜੋ ਲਗਾਤਾਰ ਦੋ ਬਜਟ ਪੇਸ਼ ਕਰੇਗੀ।