ਨਵੀਂ ਦਿੱਲੀ: ਬਿਹਾਰ ਦੇ ਸੱਤਵੀਂ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਨਿਤੀਸ਼ ਕੁਮਾਰ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਨਿਤੀਸ਼ ਕੁਮਾਰ ਨੇ ਆਪਣੇ ਨੇੜਲੇ ਸਾਥੀ ਰਾਮਚੰਦਰ ਪ੍ਰਸਾਦ ਉਰਫ (ਆਰਸੀਪੀ) ਨੂੰ ਜੇਡੀਯੂ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ। ਗ੍ਰਹਿ ਜ਼ਿਲ੍ਹਾ ਨਾਲੰਦਾ ਤੋਂ ਆਉਣ ਵਾਲੇ ਤੇ ਨਿਤੀਸ਼ ਦੇ ਬਹੁਤ ਨੇੜਲੇ ਰਾਮਚੰਦਰ ਪ੍ਰਸਾਦ ਸਿੰਘ ਕੋਲ ਹੁਣ ਜੇਡੀਯੂ ਦੀ ਕਮਾਨ ਹੋਏਗੀ।


ਨਿਤਿਸ਼ ਕੁਮਾਰ ਨੇ ਖ਼ੁਦ ਇਸ ਨੂੰ ਰਾਸ਼ਟਰੀ ਕਾਰਜਕਾਰਨੀ ਵਿੱਚ ਪ੍ਰਸਤਾਵ ਰੱਖਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਆਰਸੀਪੀ ਨੂੰ ਪਹਿਲੀ ਵਾਰ ਜੇਡੀਯੂ ਦਾ ਮੁਖੀ ਬਣਾਇਆ ਗਿਆ ਹੈ, ਜਿਸ ਨੂੰ ਬਿਹਾਰ ਦੀ ਰਾਜਨੀਤੀ ਵਿੱਚ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਸਮਝਿਆ ਜਾ ਰਿਹਾ ਹੈ।






ਜੇਡੀਯੂ ਨੇ ਵਿਧਾਨ ਸਭਾ ਚੋਣਾਂ ਐਨਡੀਏ ਵਿੱਚ ਸ਼ਾਮਲ ਹੋ ਕੇ ਲੜੀਆਂ ਤੇ ਸਰਕਾਰ ਬਣਾਈ। ਇਸ ਤੋਂ ਬਾਅਦ ਨਿਤੀਸ਼ ਪਾਰਟੀ ਦੀ ਕਮਾਨ ਕਿਸੇ ਹੋਰ ਨੂੰ ਸੌਂਪਣ ਦੀ ਯੋਜਨਾ ਬਣਾ ਰਹੇ ਸਨ।






ਆਰਸੀਪੀ ਸਿੰਘ ਦਾ ਪੂਰਾ ਨਾਮ ਰਾਮਚੰਦਰ ਪ੍ਰਸਾਦ ਸਿੰਘ ਹੈ। ਉਹ ਬਿਹਾਰ ਦੇ ਜੇਡੀਯੂ ਕੋਟੇ ਤੋਂ ਰਾਜ ਸਭਾ ਮੈਂਬਰ ਹਨ। ਆਰਸੀਪੀ ਸਿੰਘ, ਜੋ ਨਿਤੀਸ਼ ਦੇ ਨਾਲੰਦਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਪਹਿਲਾਂ ਯੂਪੀ ਕੇਡਰ ਵਿੱਚ ਆਈਏਐਸ ਅਧਿਕਾਰੀ ਸਨ ਤੇ ਨਿਤੀਸ਼ ਸਰਕਾਰ ਵਿੱਚ ਪ੍ਰਮੁੱਖ ਸਕੱਤਰ ਰਹੇ ਹਨ।