ਪਟਨਾ: ਅਰੁਣਾਚਲ ਪ੍ਰਦੇਸ਼ ’ਚ ਜਨਤਾ ਦਲ (ਯੂਨਾਈਟਿਡ) ਦੇ ਸੱਤ ਵਿੱਚੋਂ ਛੇ ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਬਿਹਾਰ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ। ਹਾਲਾਤ ਨੂੰ ਵੇਖਦਿਆਂ ਰਾਸ਼ਟਰੀ ਜਨਤਾ ਦਲ ਨੇ ਸੰਕੇਤ ਦਿੱਤਾ ਕਿ ਜੇ ਅਰੁਣਾਚਲ ਪ੍ਰਦੇਸ਼ ਵਿੱਚ ਦਲਬਦਲੀਆਂ ਦੇ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲੋਂ ਸਬੰਧ ਤੋੜ ਲੈਂਦੇ ਹਨ ਤਾਂ ਉਨ੍ਹਾਂ ਨਾਲ ਨਵੇਂ ਸਿਰਿਓਂ ਗੱਠਜੋੜ ਦੀ ਸੰਭਾਵਨਾ ਬਣ ਸਕਦੀ ਹੈ। ਦੱਸ ਦਈਏ ਕਿ ਹਾਲੀਆ ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ, ਹਮ ਤੇ ਵੀਆਈਪੀ ਦੀ ਮਦਦ ਨਾਲ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣੇ ਹਨ।

ਕਾਂਗਰਸ 'ਚ ਨਵਾਂ ਕਲੇਸ਼! ਖੇਤੀ ਕਾਨੂੰਨਾਂ ਵਿਰੁੱਧ ਕਿਉਂ ਨਹੀਂ ਡਟ ਰਹੇ ਦੂਜੇ ਰਾਜਾਂ ਦੇ ਸੰਸਦ ਮੈਂਬਰ? ਜਾਖੜ ਨੇ ਉਠਾਇਆ ਸਵਾਲ

ਹਾਲਾਂਕਿ ਆਰਜੇਡੀ ਦੇ ਕੌਮੀ ਉਪ ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਸਪੱਸ਼ਟ ਕੀਤਾ ਕਿ ਗੇਂਦ ਹੁਣ ਜੇਡੀ (ਯੂ) ਦੇ ਪਾਲੇ ਵਿੱਚ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਜੇਡੀ (ਯੂ) ਵਿਧਾਇਕਾਂ ਦੇ ਸਮੂਹਿਕ ਰੂਪ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਕਸਦ ‘ਪੁਰਾਣੀਆਂ ਗੱਲਾਂ ਦਾ ਬਦਲਾ ਲੈਣਾ ਹੈ।’ ਤਿਵਾੜੀ ਨੇ ਦਹਾਕਾ ਪਹਿਲਾਂ ਦੀ ਘਟਨਾ ਦਾ ਜ਼ਿਕਰ ਕੀਤਾ ਜਦ ਨਿਤੀਸ਼ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਵਿੱਚ ਹਿੱਸਾ ਲੈਣ ਪਟਨਾ ਆਏ ਪਾਰਟੀ ਆਗੂਆਂ ਲਈ ਰੱਖਿਆ ਰਾਤਰੀ ਭੋਜ ਰੱਦ ਕਰ ਦਿੱਤਾ ਸੀ।

ਬੀਜੇਪੀ ਦੇ ਪ੍ਰੋਗਰਾਮ ਦੌਰਾਨ 'ਰੰਗ 'ਚ ਭੰਗ' ਪਾਉਣ ਵਾਲਿਆਂ ਖਿਲਾਫ ਪੰਜਾਬ ਪੁਲਿਸ ਦੀ ਸਖਤੀ, 30-40 ਕਿਸਾਨਾਂ ਖਿਲਾਫ ਕੇਸ

ਉਨ੍ਹਾਂ ਕਿਹਾ ਕਿ ਨਿਤੀਸ਼ ਨੇ ਉਸ ਵੇਲੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਜਪਾ ਨਾਲ ਕੋਈ ਸਮੱਸਿਆ ਨਹੀਂ ਪਰ ਉਹ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਸਨ। ਉਨ੍ਹਾਂ ਕਿਹਾ ਕਿ ਮੋਦੀ ਅਜਿਹੇ ਵਿਅਕਤੀ ਹਨ ਜੋ ਇਸ ਗੱਲ ਨੂੰ ਭੁੱਲਣ ਤੇ ਮੁਆਫ਼ ਕਰਨ ਵਾਲੇ ਨਹੀਂ। ਆਰਜੇਡੀ ਆਗੂ ਨੇ ਸਵਾਲ ਕੀਤਾ ਕਿ ਅਰੁਣਾਚਲ ਪ੍ਰਦੇਸ਼ ਵਿਚ ਜੇਡੀ (ਯੂ) ਦੇ ਛੇ ਵਿਧਾਇਕਾਂ ਦੇ ਭਾਜਪਾ ਵਿੱਚ ਜਾਣ ਦੀ ਕੀ ਵਿਆਖਿਆ ਕੀਤੀ ਜਾ ਸਕਦੀ ਹੈ, ਜਦਕਿ ਭਾਜਪਾ ਪਹਿਲਾਂ ਹੀ ਰਾਜ ਵਿੱਚ ਬਹੁਮਤ ਵਿੱਚ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ