ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਖ਼ਿਲਾਫ਼ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ 'ਤੇ ਐਫਆਈਆਰ ਦਰਜ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ। ਪਰ ਹੁਣ ਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਐਫਆਈਆਰ 'ਚ ਦਾ ਵੀ ਨਾਂ ਦਰਜ ਨਹੀਂ ਹੈ।
ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਪ੍ਰਵੀਰ ਰੰਜਨ ਨੇ ਕਿਹਾ ਕਿ, "ਕੁਝ ਵੈਸਟਰਨ ਇੰਟਰੈਸਟ ਆਰਗੇਨਾਈਜ਼ੇਸ਼ਨ ਕਿਸਾਨ ਅੰਦੋਲਨ ਦੇ ਨਾਮ ‘ਤੇ ਭਾਰਤ ਸਰਕਾਰ ਖਿਲਾਫ ਗਲਤ ਮੁਹਿੰਮ ਚਲਾ ਰਹੇ ਹਨ। ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਇਕ ਟੂਲਕਿੱਟ ਮਿਲੀ ਹੈ। ਟੂਲਕਿੱਟ ਦੇ ਲੇਖਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ 'ਚ ਕੋਈ ਨਾਮ ਨਹੀਂ ਹੈ, ਇਹ ਸਿਰਫ ਟੂਲਕਿੱਟ ਨੂੰ ਬਣਾਉਣ ਵਾਲਿਆਂ ਦੇ ਵਿਰੁੱਧ ਹੈ, ਜੋ ਜਾਂਚ ਦਾ ਵਿਸ਼ਾ ਹੈ।"
ਕਿਸਾਨ ਅੰਦੋਲਨ 'ਤੇ ਅਮਰੀਕਾ ਨੇ ਦਿੱਤਾ ਬਿਆਨ, ਤਾਂ ਭਾਰਤ ਨੇ ਅੱਗਿਓਂ ਦਿੱਤਾ ਇਹ ਜਵਾਬ
ਪ੍ਰਵੀਰ ਰੰਜਨ ਨੇ ਕਿਹਾ ਕਿ ਦਿੱਲੀ ਪੁਲਿਸ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਨਿਗਰਾਨੀ ਦੌਰਾਨ ਪੁਲਿਸ ਨੇ 300 ਤੋਂ ਵੱਧ ਅਜਿਹੇ ਪਲੇਟਫਾਰਮ ਦੀ ਪਛਾਣ ਕੀਤੀ ਹੈ ਜੋ ਭਾਰਤ ਸਰਕਾਰ ਵਿਰੁੱਧ ਨਫ਼ਰਤ ਫੈਲਾਉਣ ਅਤੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਲਈ ਵਰਤੇ ਜਾ ਰਹੇ ਸੀ। ਇਨ੍ਹਾਂ ਨੂੰ ਕੁਝ ਵੈਸਟਰਨ ਇੰਟਰੈਸਟ ਆਰਗੇਨਾਈਜ਼ੇਸ਼ਨ ਦੁਆਰਾ ਵਰਤਿਆ ਜਾ ਰਿਹਾ ਹੈ, ਜੋ ਕਿਸਾਨੀ ਲਹਿਰ ਦੇ ਨਾਮ 'ਤੇ ਭਾਰਤ ਸਰਕਾਰ ਖਿਲਾਫ ਗਲਤ ਪ੍ਰਚਾਰ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਗ੍ਰੇਟਾ ਥਨਬਰਗ ਖ਼ਿਲਾਫ਼ ਐਫਆਈਆਰ ਨਹੀਂ, ਟੂਲਕਿੱਟ ਦੇ ਲੇਖਕ 'ਤੇ ਦਰਜ ਹੋਇਆ ਕੇਸ, ਦਿੱਲੀ ਪੁਲਿਸ ਨੇ ਦਿੱਤੀ ਸਫਾਈ
ਏਬੀਪੀ ਸਾਂਝਾ
Updated at:
04 Feb 2021 07:51 PM (IST)
ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਖ਼ਿਲਾਫ਼ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ 'ਤੇ ਐਫਆਈਆਰ ਦਰਜ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ। ਪਰ ਹੁਣ ਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਐਫਆਈਆਰ 'ਚ ਦਾ ਵੀ ਨਾਂ ਦਰਜ ਨਹੀਂ ਹੈ।
- - - - - - - - - Advertisement - - - - - - - - -