ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਸਾਨ ਅੰਦੋਲਨ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟੀਮ ਦੀ ਬੈਠਕ ਵਿੱਚ ਇਸ ਬਾਰੇ ਸੰਖੇਪ ਵਿਚਾਰ ਵਟਾਂਦਰਾ ਹੋਇਆ। ਵਿਰਾਟ ਨੇ ਦੱਸਿਆ ਹੈ ਕਿ ਪੂਰੀ ਟੀਮ ਦੇਸ਼ ਦੇ ਕਿਸੇ ਵੀ ਮੁੱਦੇ ‘ਤੇ ਗੱਲ ਕਰਦੀ ਹੈ। ਇਸ ਵਾਰ ਵੀ ਹਰ ਇੱਕ ਨੇ ਆਪਣੀ ਰਾਏ ਦਿੱਤੀ, ਜੋ ਕੁਝ ਵੀ ਉਨ੍ਹਾਂ ਨੇ ਮਹਿਸੂਸ ਕੀਤਾ, ਉਨ੍ਹਾਂ ਨੇ ਕਿਹਾ। ਇਸ ਦੇ ਬਾਅਦ ਅਸੀਂ ਸਾਰੇ ਟੀਮ ਦੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ।

ਦੱਸ ਦਈਏ ਕਿ ਬੁੱਧਵਾਰ ਨੂੰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਸਾਨ ਅੰਦੋਲਨ ਤੇ ਵਿਦੇਸ਼ੀ ਸ਼ਖਸੀਅਤਾਂ ਦੇ ਸਮਰਥਨ ਵਿੱਚ ਕੀਤੇ ਜਾ ਰਹੇ ਟਵੀਟ ‘ਤੇ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਨੇ ਕਿਹਾ ਸੀ, "ਮਤਭੇਦ ਦੇ ਇਸ ਯੁੱਗ 'ਚ ਇੱਕਜੁੱਟ ਰਹੀਏ। ਕਿਸਾਨ ਸਾਡੇ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹਨ ਤੇ ਮੈਨੂੰ ਯਕੀਨ ਹੈ ਕਿ ਸਾਰੀਆਂ ਧਿਰਾਂ ਦਰਮਿਆਨ ਇੱਕ ਸਦਭਾਵਨਾਤਮਕ ਹੱਲ ਕੱਢਿਆ ਜਾਵੇਗਾ ਤਾਂ ਜੋ ਸ਼ਾਂਤੀ ਬਣੀ ਰਹੇ ਤੇ ਸਾਰੇ ਮਿਲ ਕੇ ਅੱਗੇ ਵਧ ਸਕਣ। #IndiaTogether"



ਦੱਸ ਦਈਏ ਕਿ ਭਾਰਤ ਤੇ ਇੰਗਲੈਂਡ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ ਸ਼ੁੱਕਰਵਾਰ ਨੂੰ ਚੇਨਈ ਵਿੱਚ ਖੇਡੇ ਜਾਣ ਵਾਲੇ ਪਹਿਲੇ ਮੈਚ ਨਾਲ ਸ਼ੁਰੂ ਹੋਵੇਗੀ। ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ। ਜਦੋਂ ਉਨ੍ਹਾਂ ਨੂੰ ਕਿਸਾਨ ਅੰਦੋਲਨ ‘ਤੇ ਸਵਾਲ ਪੁੱਛੇ ਗਏ।

ਇਹ ਵੀ ਪੜ੍ਹੋਸਿੰਗਰ ਕਰਨ ਔਜਲਾ ਨਾਲ ਸਕਰੀਨ ਸ਼ੇਅਰ ਕਰੇਗੀ ਰਿਐਲਿਟੀ ਸਟਾਰ, ਇਸ ਗਾਣੇ 'ਚ ਆਉਣਗੇ ਨਜ਼ਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904