ਗੀਤਾਂ ਦਾ ਮਸ਼ੀਨ ਕਹੇ ਜਾਣ ਵਾਲੇ ਕਰਨ ਔਜਲਾ ਦਾ ਇੱਕ ਹੋਰ ਸੁਪਰਹਿੱਟ ਦੇ ਆਡੀਓ ਦਾ ਵੀਡੀਓ ਤਿਆਰ ਹੋ ਰਿਹਾ ਹੈ। ਕਰਨ ਦੇ ਸੌਂਗ 'ਮੈਕਸੀਕੋ' ਦਾ ਆਡੀਓ ਕਾਫੀ ਟ੍ਰੈਂਡ ਕਰ ਰਿਹਾ ਹੈ ਜਿਸ ਦਾ ਹੁਣ ਵੀਡੀਓ ਵੀ ਆਉਣਾ ਵਾਲਾ ਹੈ। ਦੱਸ ਦਈਏ ਕਿ ਕਰਨ ਦੀ ਇਸੇ ਮਿਊਜ਼ਿਕ ਵੀਡੀਓ 'ਚ ਮਾਹਿਰਾ ਸ਼ਰਮਾ ਨਜ਼ਰ ਆਏਗੀ। ਮਾਹਿਰਾ ਸ਼ਰਮਾ ਬਿੱਗ ਬੌਸ 13 ਦੀ ਪਾਪਲਰ ਕੰਟੈਸਟੈਂਟ ਰਹੀ ਚੁੱਕੀ ਹੈ।
ਦੱਸ ਦਈਏ ਕਿ ਮਾਹਿਰਾ ਦੇ ਨਾਲ ਕਰਨ ਦੀਆਂ ਫੋਟੋਜ਼ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਹਿਰਾ ਸ਼ਰਮਾ ਸਿੰਗਰ ਕਰਨ ਔਜਲਾ ਨਾਲ ਸਾਦੇ ਸੂਟ ਦੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਹੁਣ ਫੈਨਸ ਇਸ ਫਰੈਸ਼ ਜੋੜੀ ਨੂੰ ਦੇਖਣ ਲਈ ਬੇਤਾਬ ਹਨ। ਇਸ ਤੋਂ ਪਹਿਲਾਂ ਮਾਹਿਰਾ ਸ਼ਰਮਾ ਕਈ ਪੰਜਾਬੀ ਗਾਣਿਆਂ ਵਿੱਚ ਨਜ਼ਰ ਆ ਚੁੱਕੀ ਹੈ।
ਹਾਲ ਹੀ ਦੇ ਵਿੱਚ ਮਾਹਿਰਾ ਤੇ ਪਾਰਸ ਦੀ ਜੋੜੀ ਨੇ ਲਖਵਿੰਦਰ ਵਡਾਲੀ ਦੇ ਗੀਤ ਲਈ ਵੀ ਸ਼ੂਟ ਕੀਤਾ ਹੈ ਜਿਸ ਦਾ ਵੀਡੀਓ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਦੇ ਨਾਲ ਹੀ ਮਾਹਿਰਾ ਨੂੰ ਕਰਨ ਔਜਲਾ ਦੀ ਜ਼ਬਦਸਤ ਫੈਨ ਫੌਲੋਇੰਗ ਦਾ ਵੀ ਕਾਫ਼ੀ ਫਾਇਦਾ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਐਫਆਈਆਰ ਦਰਜ ਕਰਨ ਮਗਰੋਂ ਗ੍ਰੇਟਾ ਥਨਬਰਗ ਨੇ ਮੁੜ ਕੀਤਾ ਟਵੀਟ, ਕੀਤਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904