ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ 'ਚ ਟਵੀਟ ਕਰਨ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਵਾਤਾਵਰਨ ਕਾਰਕੁਨ ਗ੍ਰੇਟਾ ਥੰਨਬਰਗ ਖਿਲਾਫ ਐਫਆਈ ਦਰਜ ਕੀਤੀ ਹੈ। ਇਸ ਦਾ ਜਵਾਬ ਉਸ ਨੇ ਮੁੜ ਕਿਸਾਨਾਂ ਦਾ ਸਮਰਥਨ ਕਰਦਿਆਂ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨਾਲ ਡਟ ਕੇ ਖੜ੍ਹੀ ਹੈ।
ਖੇਤੀ ਕਾਨੂੰਨਾਂ ਬਾਰੇ ਸਵੀਡਿਸ਼ ਮੂਲ ਦੀ ਗ੍ਰੇਟਾ ਵੱਲੋਂ ਕੀਤੇ ਗਏ ਟਵੀਟ ਦੇ ਸਬੰਧੀ ਦਿੱਲੀ ਪੁਲਿਸ 'ਚ ਐਫਆਈਆਰ ਦਰਜ ਕੀਤੀ ਗਈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਧਾਰਾ 153A ਅਤੇ 120B ਤਹਿਤ ਕੇਸ ਦਰਜ ਕੀਤਾ। ਪਰ ਇਸ ਤੋਂ ਬਾਅਦ ਵੀ ਗ੍ਰੇਟਾ ਦੇ ਤੇਵਰਾਂ ਵਿੱਚ ਕੋਈ ਕਮੀ ਨਹੀਂ ਆਈ ਹੈ।
ਇਹ ਵੀ ਪੜ੍ਹੋ: FIR against Greta Thunberg: ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗ੍ਰੇਟਾ ਥਨਬਰਗ ਖਿਲਾਫ ਐਫਆਈਆਰ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904