Modi New Cabinet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦਾ ਵਿਸਥਾਰ ਕਰ ਦਿੱਤਾ ਹੈ। ਮੰਤਰੀ ਮੰਡਲ 'ਚ ਉੱਤਰ ਪ੍ਰਦੇਸ਼ ਤੋਂ ਸੱਭ ਤੋਂ ਵੱਧ 16 ਮੰਤਰੀ ਸ਼ਾਮਲ ਕੀਤੇ ਗਏ ਹਨ। ਅਗਲੇ ਸਾਲ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਸਾਰੇ ਮੰਤਰੀਆਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਗਈ ਹੈ। ਯੂਪੀ ਤੋਂ ਬਾਅਦ ਸਭ ਤੋਂ ਵੱਧ 9 ਮੰਤਰੀ ਮਹਾਰਾਸ਼ਟਰ ਦੇ ਹਨ। ਜਦਕਿ ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ਸਮੇਤ 9 ਸੂਬੇ ਅਜਿਹੇ ਹਨ, ਜਿੱਥੋਂ ਇੱਕ ਵੀ ਮੰਤਰੀ ਮੋਦੀ ਮੰਤਰੀ ਮੰਡਲ 'ਚ ਨਹੀਂ। ਇਨ੍ਹਾਂ ਸੂਬਿਆਂ 'ਚੋਂ ਇੱਕ ਵੀ ਮੰਤਰੀ ਨਹੀਂ -ਪੱਛਮੀ ਬੰਗਾਲਤਾਮਿਲਨਾਡੂਕੇਰਲਉੜੀਸਾਆਂਧਰਾ ਪ੍ਰਦੇਸ਼ਮੇਘਾਲਿਆਮਿਜ਼ੋਰਮਨਾਗਾਲੈਂਡਸਿੱਕਮ ਇਨ੍ਹਾਂ 9 ਸੂਬਿਆਂ 'ਚ ਹੁਣ ਚੋਣਾਂ ਕਦੋਂ ਹਨ?ਪੱਛਮੀ ਬੰਗਾਲ - ਸਾਲ 2026ਤਾਮਿਲਨਾਡੂ - ਸਾਲ 2026ਕੇਰਲ - ਸਾਲ 2026ਉੜੀਸਾ - ਸਾਲ 2024ਆਂਧਰਾ ਪ੍ਰਦੇਸ਼ - ਸਾਲ 2024ਮੇਘਾਲਿਆ - ਸਾਲ 2023ਮਿਜ਼ੋਰਮ - ਸਾਲ 2023ਨਾਗਾਲੈਂਡ - ਸਾਲ 2023ਸਿੱਕਮ - ਸਾਲ 2024 ਕਿਹੜੇ ਸੂਬੇ ਤੋਂ ਕਿੰਨੇ ਮੰਤਰੀ ਬਣੇ?ਉੱਤਰ ਪ੍ਰਦੇਸ਼ ਤੋਂ ਸੱਭ ਤੋਂ ਵੱਧ 16 ਮੰਤਰੀਮਹਾਰਾਸ਼ਟਰ ਤੋਂ 9ਬਿਹਾਰ ਤੋਂ 6ਗੁਜਰਾਤ ਤੋਂ 6ਮੱਧ ਪ੍ਰਦੇਸ਼ ਤੋਂ 6ਕਰਨਾਟਕ ਤੋਂ 3ਰਾਜਸਥਾਨ ਤੋਂ 3ਝਾਰਖੰਡ ਤੋਂ 3ਤੇਲੰਗਾਨਾ ਤੋਂ 2ਅਸਾਮ ਤੋਂ 2ਹਰਿਆਣਾ ਤੋਂ 2ਉੜੀਸਾ ਤੋਂ 2ਗੋਆ ਤੋਂ 1ਤ੍ਰਿਪੁਰਾ ਤੋਂ 1ਮਨੀਪੁਰ ਤੋਂ 1ਪੰਜਾਬ ਤੋਂ 1ਉੱਤਰਾਖੰਡ ਤੋਂ 1ਅਰੁਣਾਚਲ ਪ੍ਰਦੇਸ਼ ਤੋਂ 1ਹਿਮਾਚਲ ਪ੍ਰਦੇਸ਼ ਤੋਂ 1ਦਿੱਲੀ ਤੋਂ 1ਜੰਮੂ ਤੇ ਕਸ਼ਮੀਰ ਤੋਂ 1ਛੱਤੀਸਗੜ੍ਹ ਤੋਂ 1 12 ਮੰਤਰੀਆਂ ਦੀ ਛੁੱਟੀ, 36 ਨਵੇਂ ਚਿਹਰੇ ਸਰਕਾਰ ਦਾ ਹਿੱਸਾ ਬਣੇਦੱਸ ਦੇਈਏ ਕਿ ਸਿਹਤ ਮੰਤਰੀ ਹਰਸ਼ ਵਰਧਨ, ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ੰਕ, ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਕੁੱਲ 12 ਮੰਤਰੀਆਂ ਦੀ ਨਵੇਂ ਮੰਤਰੀ ਮੰਡਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਜਦਕਿ ਜੋਤੀਰਾਦਿੱਤਿਆ ਸਿੰਧੀਆ, ਸ਼ਿਵ ਸੈਨਾ ਤੇ ਕਾਂਗਰਸ ਤੋਂ ਹੁੰਦੇ ਹੋਏ ਭਾਜਪਾ 'ਚ ਆਏ ਨਾਰਾਇਣ ਰਾਣੇ ਅਤੇ ਅਸਾਮ 'ਚ ਹਿਮਾਂਤਾ ਬਿਸਵਾ ਸਰਮਾ ਲਈ ਮੁੱਖ ਮੰਤਰੀ ਅਹੁਦਾ ਛੱਡਣ ਵਾਲੇ ਸਰਬਾਨੰਦ ਸੋਨੋਵਾਲ ਸਮੇਤ 36 ਨਵੇਂ ਚਿਹਰੇ ਸਰਕਾਰ ਦਾ ਹਿੱਸਾ ਬਣੇ।
ਕਾਣੀ ਵੰਡ! ਬੰਗਾਲ, ਤਾਮਿਲਨਾਡੂ ਤੇ ਕੇਰਲ ਸਣੇ ਇਨ੍ਹਾਂ 9 ਸੂਬਿਆਂ ਤੋਂ ਮੋਦੀ ਕੈਬਨਿਟ 'ਚ ਇੱਕ ਵੀ ਮੰਤਰੀ ਨਹੀਂ
ਏਬੀਪੀ ਸਾਂਝਾ | 08 Jul 2021 11:48 AM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਦਾ ਵਿਸਥਾਰ ਕਰ ਦਿੱਤਾ ਹੈ। ਮੰਤਰੀ ਮੰਡਲ 'ਚ ਉੱਤਰ ਪ੍ਰਦੇਸ਼ ਤੋਂ ਸੱਭ ਤੋਂ ਵੱਧ 16 ਮੰਤਰੀ ਸ਼ਾਮਲ ਕੀਤੇ ਗਏ ਹਨ।
pm_modi_2