ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਪੀਐਮਸੀ ਬੈਂਕ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਭੇਜਿਆ ਗਿਆ ਹੈ। ਵਰਸ਼ਾ ਰਾਉਤ ਨੂੰ 29 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।




ਸੂਤਰਾਂ ਅਨੁਸਾਰ ਸੰਜੇ ਰਾਉਤ ਦੇ ਕਰੀਬੀ ਪ੍ਰਵੀਨ ਰਾਉਤ ਨੂੰ ਕੁਝ ਦਿਨ ਪਹਿਲਾਂ ਈਡੀ ਨੇ ਗ੍ਰਿਫਤਾਰ ਕੀਤਾ ਸੀ। ਪ੍ਰਵੀਨ ਰਾਉਤ ਦੇ ਖਾਤੇ 'ਚ ਇਕ ਕਿਸਮ ਦਾ ਟ੍ਰਾਂਸਜੇਕਸ਼ਨ ਵਰਸ਼ਾ ਰਾਉਤ ਦੇ ਖਾਤੇ 'ਚ ਹੋਇਆ ਸੀ। ਈਡੀ ਜਾਣਨਾ ਚਾਹੁੰਦਾ ਹੈ ਕਿ ਇਹ ਟ੍ਰਾਂਸਜੇਕਸ਼ਨ ਕਿਵੇਂ ਹੋਇਆ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ। ਵਰਸ਼ਾ ਰਾਉਤ ਨੂੰ ਪੂਰੀ ਜਾਣਕਾਰੀ ਇਕੱਠੀ ਕਰਨ ਲਈ ਤਲਬ ਕੀਤਾ ਗਿਆ ਹੈ।




ਸੰਜੇ ਰਾਉਤ ਨੇ ਰਾਜ ਸਭਾ ਚੋਣਾਂ ਲਈ ਦਿੱਤੇ ਹਲਫਨਾਮੇ ਵਿੱਚ ਇਹ ਵੀ ਦੱਸਿਆ ਹੈ ਕਿ ਵਰਸ਼ਾ ਰਾਉਤ ਵਲੋਂ ਪ੍ਰਵੀਨ ਰਾਉਤ ਦੇ ਖਾਤੇ 'ਚੋਂ ਕਰਜ਼ਾ ਲੈਣ ਲਈ ਕੁਝ ਪੈਸੇ ਲਏ ਗਏ ਹਨ। ਈਡੀ ਇਸ ਟ੍ਰਾਂਸਜੇਕਸ਼ਨ ਬਾਰੇ ਜਾਣਨਾ ਚਾਹੁੰਦੀ ਹੈ।