ਨਵੀਂ ਦਿੱਲੀ: ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਦੇਰ ਰਾਤ ਸ਼ਰਾਬ ਲਈ ਭਟਕਣਾ ਨਹੀਂ ਪਵੇਗਾ। ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਰਾਤ ਦੇ 3 ਵਜੇ ਤੱਕ ਬਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਪੇਸ਼ ਕੀਤੀ ਹੈ, ਜਿਸ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਸਥਿਤੀ, ਬੈਠਣ ਦੇ ਪ੍ਰਬੰਧ ਤੇ ਸਮਾਜਿਕ ਦੂਰੀਆਂ ਦਾ ਧਿਆਨ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੀ ਨਵੀਂ ਆਬਕਾਰੀ ਨੀਤੀ ਦੇ ਅਨੁਸਾਰ ਕਲੱਬਾਂ, ਹੋਟਲ, ਰੈਸਟੋਰੈਂਟ ਤੇ ਬਾਰਾਂ ਨੂੰ ਸਵੇਰੇ 3 ਵਜੇ ਤੱਕ ਚੱਲਣ ਦੀ ਆਗਿਆ ਦਿੱਤੀ ਗਈ ਹੈ। ਆਬਕਾਰੀ ਨੀਤੀ ਅਨੁਸਾਰ, ਸਿਰਫ ਉਨ੍ਹਾਂ ਲਾਇਸੰਸਸ਼ੁਦਾ ਬਾਰ ਓਪਰੇਟਰਾਂ ਨੂੰ ਇਸ ਸੀਮਾ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ, ਜਿਨਾਂ ਨੂੰ 24ਘੰਟੇ ਬਾਰ ਚਲਾਉਣ ਲਈ ਲਾਇਸੈਂਸ ਦਿੱਤਾ ਗਿਆ ਹੈ। ਨਵੀਂ ਆਬਕਾਰੀ ਨੀਤੀ ਤਹਿਤ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੀ ਦਿੱਖ ਬਦਲਣ ਉੱਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਥਾਵਾਂ 'ਤੇ ਰਹਿਣਗੀਆਂ, ਉਹ ਏਅਰ ਕੰਡੀਸ਼ਨਡ ਹੋਣਗੇ, ਜਿੱਥੇ ਕੋਈ ਹਫੜਾ-ਦਫੜੀ ਨਹੀਂ ਹੋਵੇਗੀ ਅਤੇ ਲੋਕ ਆਪਣੀ ਪਸੰਦ ਦੀ ਸ਼ਰਾਬ ਅਸਾਨੀ ਨਾਲ ਖਰੀਦ ਸਕਣਗੇ। ਸੋਮਵਾਰ ਨੂੰ ਦਿੱਲੀ ਸਰਕਾਰ ਵੱਲੋੰ ਜਨਤਕ ਕੀਤੀ ਗਈ ਆਬਕਾਰੀ ਨੀਤੀ ਦੇ ਅਨੁਸਾਰ, ਦੇਸ਼ ਅਤੇ ਵਿਦੇਸ਼ੀ ਸ਼ਰਾਬ (ਐੱਲ .7 ਵੀ) ਦੀਆਂ ਪ੍ਰਚੂਨ ਦੁਕਾਨਾਂ ਕਿਸੇ ਵੀ ਮਾਰਕੀਟ, ਮਾਲ, ਵਪਾਰਕ ਖੇਤਰਾਂ, ਸਥਾਨਕ ਖਰੀਦਦਾਰੀ ਕੰਪਲੈਕਸ ਵਿੱਚ ਕਿਤੇ ਵੀ ਖੋਲ੍ਹੀਆਂ ਜਾ ਸਕਦੀਆਂ ਹਨ। ਦਸਤਾਵੇਜ਼ ਦੇ ਅਨੁਸਾਰ, "ਹਰ ਪ੍ਰਚੂਨ ਵਿਕਰੇਤਾ ਗਾਹਕਾਂ ਨੂੰ ਅਜਿਹੀਆਂ ਸਹੂਲਤਾਂ ਪ੍ਰਦਾਨ ਕਰੇਗਾ ਤਾਂ ਜੋ ਉਹ ਆਉਣ ਅਤੇ ਸਾਮਾਨ ਨਾਲ ਅਸਾਨੀ ਨਾਲ ਜਾ ਸਕਣ। ਉਨ੍ਹਾਂ ਇਸ ਅਨੁਸਾਰ ਦੁਕਾਨਾਂ ਨੂੰ ਤਿਆਰ ਕਰਨਾ ਹੋਵੇਗਾ। ਹੁਣ ਦੁਕਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਜਾਂ ਗਾਹਕਾਂ ਦੀ ਭੀੜ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ”ਸ਼ਰਾਬ ਦੀਆਂ ਦੁਕਾਨਾਂ ਨੂੰ ਏਅਰ ਕੰਡੀਸ਼ਨ ਅਤੇ ਸ਼ੀਸ਼ੇ ਦੇ ਦਰਵਾਜ਼ਿਆਂ ਦੇ ਨਾਲ ਵਧੀਆ ਰੋਸ਼ਨੀ ਸਿਸਟਮ ਹੋਣਾ ਚਾਹੀਦਾ ਹੈ। ਦੁਕਾਨ ਦੇ ਬਾਹਰ ਅਤੇ ਅੰਦਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਇਕ ਮਹੀਨੇ ਦੀ ਰਿਕਾਰਡਿੰਗ ਰੱਖਣੀ ਹੋਵੇਗੀ। ਸ਼ਿਕਾਇਤ 'ਤੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾਨਵੀਂ ਆਬਕਾਰੀ ਨੀਤੀ ਵਿੱਚ ਕਿਹਾ ਗਿਆ ਹੈ ਕਿ ਲਾਇਸੈਂਸ ਦੇਣ ਵਾਲੇ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਪੈਣਗੇ। ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਦੁਕਾਨਦਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਦੁਕਾਨ ਦੁਆਲੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰੇ। ਇਸ ਦੇ ਅਨੁਸਾਰ, ਜੇ ਦੁਕਾਨ ਆਂਢ-ਗੁਆਂਢ ਲਈ 'ਪ੍ਰੇਸ਼ਾਨੀ' ਦਾ ਕਾਰਨ ਬਣਦੀ ਹੈ ਅਤੇ ਸਰਕਾਰ ਨੂੰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਸਬੰਧਤ ਵਿਕਰੇਤਾ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਹਰ ਵਾਰਡ ਵਿੱਚ ਸਿਰਫ 27 ਦੁਕਾਨਾਂਇੱਥੇ ਹਰ ਜ਼ੋਨ ਵਿੱਚ ਕੁੱਲ 27 ਪ੍ਰਚੂਨ ਦੁਕਾਨਾਂ ਹੋਣਗੀਆਂ ਅਤੇ ਹਰੇਕ ਵਾਰਡ ਵਿੱਚ ਔਸਤਨ ਤਿੰਨ ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ। ਆਬਕਾਰੀ ਨੀਤੀ 2021-22 ਦੇ ਅਨੁਸਾਰ, ਦਿੱਲੀ ਦੇ 68 ਵਿਧਾਨ ਸਭਾ ਹਲਕਿਆਂ ਵਿੱਚ, 272 ਨਿਗਮ ਵਾਰਡਾਂ ਨੂੰ 30 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਨਵੀਂ ਦਿੱਲੀ ਮਿਊਂਸਪਲ ਕੌਂਸਲ (ਐਨਡੀਐਮਸੀ) ਖੇਤਰ ਅਤੇ ਦਿੱਲੀ ਛਾਉਣੀ ਵਿੱਚ 29 ਦੁਕਾਨਾਂ ਹੋਣਗੀਆਂ। ਹਵਾਈ ਅੱਡੇ 'ਤੇ 10 ਦੁਕਾਨਾਂਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 10 ਸ਼ਰਾਬ ਦੇ ਪ੍ਰਚੂਨ ਦੁਕਾਨਾਂ ਹੋਣਗੀਆਂ। ਨਵੀਂ ਆਬਕਾਰੀ ਨੀਤੀ ਆਬਕਾਰੀ ਵਿਭਾਗ ਦੀ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਅਧਾਰਤ ਹੈ। ਬਾਅਦ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਨੇ ਇਸ ਬਾਰੇ ਆਪਣੀ ਰਿਪੋਰਟ ਦਿੱਤੀ। ਧਿਆਨ ਯੋਗ ਹੈ ਕਿ ਦਿੱਲੀ ਕੈਬਨਿਟ ਨੇ ਇਸ ਸਾਲ 22 ਮਾਰਚ ਨੂੰ ਹੋਈ ਆਪਣੀ ਬੈਠਕ ਵਿਚ ਆਬਕਾਰੀ ਵਿਭਾਗ ਨੂੰ ਮੰਤਰੀਆਂ ਦੇ ਸਮੂਹ ਦੀ ਰਿਪੋਰਟ ਲਾਗੂ ਕਰਨ ਤੇ ਇਸ ਅਨੁਸਾਰ 2021-22 ਲਈ ਆਬਕਾਰੀ ਨੀਤੀ ਤਿਆਰ ਕਰਨ ਲਈ ਕਿਹਾ ਸੀ।
ਹੁਣ ਸ਼ਾਮ ਤੋਂ ਲੈ ਕੇ ਸਵੇਰ ਤੱਕ ਚੱਲੂ ਗਿਲਾਸੀ, ਕੇਜਰੀਵਾਲ ਹੋਏ ਪਿਆਕੜਾਂ 'ਤੇ ਮਿਹਰਬਾਨ
ਏਬੀਪੀ ਸਾਂਝਾ | 06 Jul 2021 11:59 AM (IST)
ਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਦੇਰ ਰਾਤ ਸ਼ਰਾਬ ਲਈ ਭਟਕਣਾ ਨਹੀਂ ਪਵੇਗਾ। ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਰਾਤ ਦੇ 3 ਵਜੇ ਤੱਕ ਬਾਰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

alcohol_liquor