ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੇ ਖੌਫ਼ ਵਿਚਾਲੇ ਅੱਜ ਪੰਜਾਬ (Punjab) ਤੋਂ ਇੱਕ ਵਾਰ ਫੇਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਕੋਰੋਨਾਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ (Covid-19 Positive) ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਹੀ ਹੁਣ ਰਾਹਤ ਭਰੀ ਖ਼ਬਰ ਆਈ ਹੈ ਕਿ ਸੂਬੇ ‘ਚ 500 ਤੋਂ ਵੱਧ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।
ਇਨ੍ਹਾਂ ਠੀਕ ਹੋਏ ਮਰੀਜ਼ਾਂ ‘ਚ ਗੁਰਦਾਸਪੁਰ ‘ਚ 91 ਮਰੀਜ਼ ਕੋਰੋਨਾ ਮੁਕਤ ਹੋ ਕੇ ਘਰ ਭੇਜੇ ਗਏ। ਜਲੰਧਰ ਸਿਵਲ ਹਸਪਤਾਲ ਚੋਂ ਵੀ ਕਰੀਬ 79 ਮਰੀਜ਼ਾਂ ਨੂੰ ਠੀਕ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਹੁਸ਼ਿਆਰਪੁਰ ‘ਚ 78 ਮਰੀਜ਼ਾਂ ਚੋਂ 71 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਰਹੇ। ਅੰਮ੍ਰਿਤਸਰ-ਤਰਨਤਾਰਨ ‘ਚ ਹਜ਼ੂਰ ਸਾਹਿਬ ਤੋਂ ਆਏ 74-74 ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।
ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਪੰਜਾਬ ਭਰ ਤੋਂ ਹੁਣ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਅੱਜ ਸੂਬੇ ‘ਚ 350 ਦੇ ਕਰੀਬ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਮਰੀਜ਼ਾਂ ਦੀ ਗਿਣਤੀ ‘ਚ ਵੀ ਭਾਰੀ ਕਮੀ ਆਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਖਿਲਾਫ ਡੱਟ ਕੇ ਲੜ ਰਹੇ ਨੇ ਪੰਜਾਬੀ, ਹੁਣ ਤਕ ਕਰੀਬ 500 ਤੋਂ ਜ਼ਿਆਦਾ ਮਰੀਜ਼ ਹੋਏ ਠੀਕ
ਏਬੀਪੀ ਸਾਂਝਾ
Updated at:
15 May 2020 09:12 PM (IST)
ਪੰਜਾਬ ਵਿਚ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹੁਣ ਤੱਕ ਪੰਜਾਬ ‘ਚ 1900 ਦੇ ਕਰੀਬ ਪੌਜ਼ੇਟਿਵ ਮਾਮਲੇ ਪਾਏ ਗਏ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 34 ਮੌਤਾਂ ਹੋ ਚੁੱਕੀਆਂ ਹਨ।
- - - - - - - - - Advertisement - - - - - - - - -