ਮੁੰਬਈ: ਦੱਖਣੀ ਰਾਜਾਂ ਵਿੱਚ ਮੌਨਸੂਨ ਦਾ ਕਹਿਰ ਵਰ੍ਹਾ ਰਹੀ ਹੈ। ਭਾਰੀ ਮੀਂਹ ਕਾਰਨ ਮੁੰਬਈ ਦੇ ਵੱਖੋ-ਵੱਖਰੇ ਹਿੱਸਿਆਂ ’ਚ ਪਾਣੀ ਭਰ ਗਿਆ ਹੈ ਤੇ ਇਸ ਕਾਰਨ ਟ੍ਰੈਫ਼ਿਕ ਪੁਲਿਸ ਨੂੰ ਚਾਰ ਸਬ ਵੇਅ ਬੰਦ ਕਰਨੇ ਪਏ। ਕਈ ਡਰਾਇਵਰਾਂ ਨੂੰ ਆਪਣੇ ਵਾਹਨ ਸੜਕਾਂ ’ਤੇ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਲੋਕਲ ਟ੍ਰੇਨ ਸੇਵਾਵਾਂ ’ਚ ਵੀ ਵਿਘਨ ਪਿਆ ਹੈ, ਜੋ ਕੇਵਲ ਸਿਹਤ ਤੇ ਹੋਰ ਜ਼ਰੂਰੀ ਸੇਵਾਵਾਂ ’ਚ ਲੱਗੇ ਮੁਲਾਜ਼ਮਾਂ ਲਈ ਚੱਲ ਰਹੀਆਂ ਹਨ।
ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਦਰਮਿਆਨੀ ਤੋਂ ਬਹੁਤ ਭਾਰੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਮੁੰਦਰੀ ਕੰਢੇ ਦੇ ਨਿਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਜਿੱਥੇ ਜ਼ਰੂਰੀ ਹੋਵੇ, ਰਾਹਤ ਕਾਰਜ ਸ਼ੁਰੂ ਕੀਤੇ ਜਾਣ। ਐੱਨਡੀਆਰਐੱਫ਼ (NDRF) ਨੇ ਆਪਣੀ ਤਾਇਨਾਤੀ ਵਧਾ ਦਿੱਤੀ ਹੈ।
ਪੁਲਿਸ ਕਮਿਸ਼ਨਰ (ਟ੍ਰੈਫ਼ਿਕ) ਪੱਛਮੀ ਉੱਪਨਗਰ ਸੋਮਨਾਥ ਘਰਗੇ ਨੇ ਕਿਹਾ ਅਸੀਂ ਕੁਝ ਸਥਾਨਾਂ ਤੱਕ ਦੋ-ਦੋ ਫ਼ੁੱਟ ਪਾਣੀ ਭਰ ਜਾਣ ਕਾਰਣ ਚਾਰ ਸਬ ਵੇਅ ਬੰਦ ਕਰ ਦਿੱਤੇ ਹਨ। ਭਾਵੇਂ ਐੱਸਵੀ ਰੋਡ, ਲਿੰਕਿੰਗ ਰੋਡ ਤੇ ਵੈਸਟਰਨ ਐਕਸਪ੍ਰੈੱਸ ਹਾਈਵੇਅ ਉੱਤੇ ਆਵਾਜਾਈ ਹਾਲੇ ਠੀਕ ਚੱਲ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਭਾਰੀ ਮੀਂਹ ਕਾਰਣ ਦੂਰ ਤੱਕ ਵਿਖਾਈ ਵੀ ਨਹੀਂ ਦੇ ਰਿਹਾ ਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਇਸੇ ਲਈ ਟ੍ਰੈਫ਼ਿਕ ਪੁਲਿਸ ਦੇ ਜਵਾਨਾਂ ਦੀ ਜ਼ਿੰਮੇਵਾਰੀ ਵਧ ਗਈ ਹੈ। ਉਨ੍ਹਾਂ ਨੂੰ ਸੰਭਾਵੀ ਹਾਦਸਿਆਂ ਤੋਂ ਬਚਾਅ ਲਈ ਸੜਕਾਂ ਉੱਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਉੱਤੇ ਫਸੇ ਵਾਹਨ ਹਟਾਉਣ ਲਈ ਕ੍ਰੇਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲਿਸ ਨੇ ਮੁੰਬਈ ਵਾਸੀਆਂ ਨੂੰ ਬਿਨਾ ਮਤਲਬ ਆਪਣੇ ਘਰਾਂ ’ਚੋਂ ਬਾਹਰ ਨਾ ਨਿੱਕਲਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਤੋਂ ਲਾਗਲੇ ਸ਼ਹਿਰ ਠਾਣੇ ਅਤੇ ਨਵੀਂ ਮੁੰਬਈ ’ਚ ਵਾਸ਼ੀ ਤੱਕ ਦੀਆਂ ਉੱਪ ਨਗਰ ਟ੍ਰੇਨ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਪਟੜੀਆਂ ਉੱਤੇ ਭਰਿਆ ਹੋਇਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ ਮੀਂਹ ਕਾਰਨ ਜਮ੍ਹਾ ਹੋਇਆ ਪਾਣੀ ਛੇਤੀ ਤੋਂ ਛੇਤੀ ਕੱਢਿਆ ਜਾਵੇ ਤੇ ਆਵਾਜਾਈ ਬਹਾਲ ਕੀਤੀ ਜਾਵੇ। ਉਨ੍ਹਾਂ ਮੁੰਬਈ ਦੇ ਕੰਟਰੋਲ ਰੂਮਜ਼ ਤੋਂ ਇਲਾਵਾ ਠਾਣੇ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਤੇ ਪਾਲਘਰ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਲਗਾਤਾਰ ਮੀਂਹ ਕਾਰਣ ਕਈ ਇਲਾਕਿਆਂ ’ਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।
ਹੁਣ ਮੌਨਸੂਨ ਦਾ ਕਹਿਰ! ਅਗਲੇ 4-5 ਦਿਨਾਂ ਤੱਕ ਭਾਰੀ ਮੀਂਹ ਦਾ ਰੈੱਡ ਅਲਰਟ, NDRF ਨੇ ਤਾਇਨਾਤੀ ਵਧਾਈ
ਏਬੀਪੀ ਸਾਂਝਾ
Updated at:
10 Jun 2021 09:50 AM (IST)
ਦੱਖਣੀ ਰਾਜਾਂ ਵਿੱਚ ਮੌਨਸੂਨ ਦਾ ਕਹਿਰ ਵਰ੍ਹਾ ਰਹੀ ਹੈ। ਭਾਰੀ ਮੀਂਹ ਕਾਰਨ ਮੁੰਬਈ ਦੇ ਵੱਖੋ-ਵੱਖਰੇ ਹਿੱਸਿਆਂ ’ਚ ਪਾਣੀ ਭਰ ਗਿਆ ਹੈ ਤੇ ਇਸ ਕਾਰਨ ਟ੍ਰੈਫ਼ਿਕ ਪੁਲਿਸ ਨੂੰ ਚਾਰ ਸਬ ਵੇਅ ਬੰਦ ਕਰਨੇ ਪਏ। ਕਈ ਡਰਾਇਵਰਾਂ ਨੂੰ ਆਪਣੇ ਵਾਹਨ ਸੜਕਾਂ ’ਤੇ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਲੋਕਲ ਟ੍ਰੇਨ ਸੇਵਾਵਾਂ ’ਚ ਵੀ ਵਿਘਨ ਪਿਆ ਹੈ, ਜੋ ਕੇਵਲ ਸਿਹਤ ਤੇ ਹੋਰ ਜ਼ਰੂਰੀ ਸੇਵਾਵਾਂ ’ਚ ਲੱਗੇ ਮੁਲਾਜ਼ਮਾਂ ਲਈ ਚੱਲ ਰਹੀਆਂ ਹਨ।
Monsoon
NEXT
PREV
Published at:
10 Jun 2021 09:50 AM (IST)
- - - - - - - - - Advertisement - - - - - - - - -