Prophet Mohammad Remark: ਮੁੰਬਈ ਪੁਲਿਸ (Mumbai Police) ਨੇ ਭਾਜਪਾ ਦੀ ਰਾਸ਼ਟਰੀ ਬੁਲਾਰੀ ਨੂਪੁਰ ਸ਼ਰਮਾ (Nupur Sharma) ਖਿਲਾਫ ਐਫਆਈਆਰ (FIR) ਦਰਜ ਕੀਤੀ ਹੈ। ਉਨ੍ਹਾਂ 'ਤੇ ਪੈਗੰਬਰ ਮੁਹੰਮਦ (Prophet Mohammad)  'ਤੇ ਵਿਵਾਦਤ ਟਿੱਪਣੀ (Controversial Statement) ਕਰਨ ਦਾ ਦੋਸ਼ ਲੱਗਾ ਹੈ। ਇੱਕ ਨਿਊਜ਼ ਚੈਨਲ (News Channel) ਦੇ ਪ੍ਰੋਗਰਾਮ 'ਚ ਪੈਗੰਬਰ ਮੁਹੰਮਦ 'ਤੇ ਕਥਿਤ ਤੌਰ 'ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨੂਪੁਰ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਨਫਰਤ ਫੈਲਾਉਣ ਤੇ ਦੂਜੇ ਧਰਮਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।



ਪੁਲਿਸ ਨੇ ਦੱਸਿਆ ਕਿ ਸੁੰਨੀ ਬਰੇਲਵੀ ਸੰਗਠਨ ਰਜ਼ਾ ਅਕੈਡਮੀ ਨੇ ਨੂਪੁਰ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਨੂਪੁਰ ਸ਼ਰਮਾ ਗਿਆਨਵਾਪੀ ਮਸਜਿਦ 'ਤੇ ਚੱਲ ਰਹੀ ਬਹਿਸ 'ਚ ਹਿੱਸਾ ਲੈਣ ਗਈ ਸੀ। ਉਨ੍ਹਾਂ ਨੇ ਪੈਗੰਬਰ ਮੁਹੰਮਦ ਖਿਲਾਫ ਵਿਵਾਦਤ ਸ਼ਬਦ ਬੋਲੇ। ਉਦੋਂ ਤੋਂ ਹੀ ਉਨ੍ਹਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

ਕੀ ਕਿਹਾ ਨੂਪੁਰ ਸ਼ਰਮਾ ਨੇ
ਦਰਅਸਲ, ਬਹਿਸ ਦੌਰਾਨ ਨੂਪੁਰ ਸ਼ਰਮਾ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜੇਕਰ ਲੋਕ ਲਗਾਤਾਰ ਹਿੰਦੂ ਧਰਮ ਦਾ ਮਜ਼ਾਕ ਉਡਾ ਰਹੇ ਹਨ ਤਾਂ ਉਹ ਇਸਲਾਮ ਲਈ ਵੀ ਅਜਿਹਾ ਕਰ ਸਕਦੀ ਹੈ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ 'ਤੇ ਪੈਗੰਬਰ ਮੁਹੰਮਦ ਨਾਲ ਜੁੜੀ ਇੱਕ ਘਟਨਾ ਦਾ ਮਜ਼ਾਕੀਆ ਅੰਦਾਜ਼ 'ਚ ਜ਼ਿਕਰ ਕੀਤਾ। ਉਨ੍ਹਾਂ ਦੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਤੇ ਹੰਗਾਮਾ ਸ਼ੁਰੂ ਹੋ ਗਿਆ।

ਸਿਰ ਕਲਮ ਕਰਨ ਦੀ ਧਮਕੀ ਦਿੱਤੀ
ਇਸ ਮਾਮਲੇ ਤੋਂ ਬਾਅਦ ਨੂਪੁਰ ਸ਼ਰਮਾ (Nupur Sharma) ਨੂੰ ਕਈ ਧਮਕੀਆਂ ਵੀ ਮਿਲੀਆਂ ਤੇ ਟਵਿੱਟਰ (Twitter) 'ਤੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦਿੱਲੀ ਪੁਲਿਸ (Delhi Police) ਨੂੰ ਦੱਸਿਆ ਕਿ ਉਸ ਨੂੰ ਇਸਲਾਮਿਕ ਕੱਟੜਪੰਥੀਆਂ (islamic radicals) ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨੂਪੁਰ ਨੇ ਦੱਸਿਆ ਕਿ ਕੁਝ ਲੋਕ ਉਸ ਦਾ ਸਿਰ ਵੱਢਣ ਦੀਆਂ ਧਮਕੀਆਂ ਵੀ ਦੇ ਰਹੇ ਹਨ।

ਨੂਪੁਰ ਨੇ ਅਲਟ ਨਿਊਜ਼ (Ault News) ਦੇ ਸਹਿ-ਸੰਸਥਾਪਕ 'ਤੇ ਖੁਦ ਨੂੰ ਇਨ੍ਹਾਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਜ਼ੁਬੈਰ (Mohammad Zubair) ਦੇ ਉਕਸਾਉਣ ਕਾਰਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿਉਂਕਿ ਜ਼ੁਬੈਰ ਨੇ ਉਨ੍ਹਾਂ ਦੀ ਗੱਲ (Speech) ਨੂੰ ਤੋੜ-ਮਰੋੜ (Twist) ਕੇ ਟਵਿੱਟਰ 'ਤੇ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਨੂਪੁਰ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ (Twitter Account) 'ਤੇ ਧਮਕੀ ਭਰੀਆਂ ਪੋਸਟਾਂ ਦਾ ਸਕਰੀਨ ਸ਼ਾਟ (Screenshot) ਪਾ ਕੇ ਦਿੱਲੀ ਪੁਲਿਸ (Delhi Police) ਨੂੰ ਵੀ ਟੈਗ ਕੀਤਾ ਤੇ ਉਨ੍ਹਾਂ ਨੂੰ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ।