Sanjay Manjrekar On Virat Kohli: ਰਾਜਸਥਾਨ ਰਾਇਲਜ਼ (Rajasthan Royals) ਖ਼ਿਲਾਫ਼ ਕੁਆਲੀਫਾਇਰ-2 'ਚ ਹਾਰ ਦੇ ਨਾਲ ਹੀ ਰਾਇਲ ਚੈਲੰਜਰਸ ਬੰਗਲੁਰੂ (Royal Challengers Bangalore) ਦਾ ਇਸ ਸੀਜ਼ਨ 'ਚ ਸਫ਼ਰ ਖਤਮ ਹੋ ਗਿਆ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਰਾਜਸਥਾਨ ਰਾਇਲਜ਼ (RR) ਫਾਈਨਲ 'ਚ ਪਹੁੰਚ ਗਈ। ਫਾਈਨਲ ਮੈਚ 'ਚ ਰਾਜਸਥਾਨ ਰਾਇਲਜ਼ (RR) ਦਾ ਸਾਹਮਣਾ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ (Gujarat Titans) ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।



ਦਰਅਸਲ, ਆਈਪੀਐਲ 2022 ਸੀਜ਼ਨ 'ਚ ਰਾਇਲ ਚੈਲੰਜਰਜ਼ ਬੰਗਲੁਰੂ (RCB) ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਹੁਣ ਸਾਬਕਾ ਭਾਰਤੀ ਖਿਡਾਰੀ ਸੰਜੇ ਮਾਂਜਰੇਕਰ (Sanjay Manjrekar) ਨੇ ਵਿਰਾਟ ਕੋਹਲੀ ਦੀ ਖ਼ਰਾਬ ਫ਼ਾਰਮ 'ਤੇ ਵੱਡਾ ਬਿਆਨ ਦਿੱਤਾ ਹੈ।

ਵਿਰਾਟ ਕੋਹਲੀ ਦੀ ਤਕਨੀਕ 'ਚ ਵੀ ਖਾਮੀਆਂ
ਸੰਜੇ ਮਾਂਜਰੇਕਰ ਨੇ ਕਿਹਾ ਕਿ ਵਿਰਾਟ ਕੋਹਲੀ ਫਰੰਟ ਫੁੱਟ 'ਤੇ ਸ਼ਾਟ ਖੇਡਣਾ ਪਸੰਦ ਕਰਦੇ ਹਨ। ਇਸ ਕਾਰਨ ਉਹ ਕਈ ਮੈਚਾਂ 'ਚ ਆਊਟ ਹੋਏ। ਇਸ ਦੌਰਾਨ ਸੰਜੇ ਮਾਂਜਰੇਕਰ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਕੁਆਲੀਫਾਇਰ-2 'ਚ ਵਿਰਾਟ ਕੋਹਲੀ ਦੇ ਆਊਟ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਦੀ ਤਕਨੀਕ 'ਚ ਵੀ ਖਾਮੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੂੰ ਤਕਨੀਕੀ ਖਾਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਸਗੋਂ ਇਸ 'ਤੇ ਕੰਮ ਕਰਨਾ ਚਾਹੀਦਾ ਹੈ। ਮਾਂਜਰੇਕਰ ਨੇ ਕਿਹਾ ਕਿ ਕ੍ਰਿਕਟ 'ਚ ਤੁਹਾਡੀ ਮਾਨਸਿਕ ਤਾਕਤ ਤੁਹਾਨੂੰ ਬਿਹਤਰ ਬਣਾਉਂਦੀ ਹੈ।

ਅੱਜ ਫਾਈਨਲ 'ਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਗੁਜਰਾਤ ਨਾਲ ਹੋਵੇਗਾ
ਰਾਇਲ ਚੈਲੰਜਰਜ਼ ਬੰਗਲੁਰੂ (RCB) ਨੂੰ ਕੁਆਲੀਫਾਇਰ-2 'ਚ ਰਾਜਸਥਾਨ ਰਾਇਲਜ਼ (RR) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਰਾਇਲ ਚੈਲੰਜਰਜ਼ ਬੰਗਲੁਰੂ (RCB) ਦੀ ਟੀਮ 20 ਓਵਰਾਂ 'ਚ 157 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਜੋਸ ਬਟਲਰ ਦੀਆਂ ਅਜੇਤੂ 106 ਦੌੜਾਂ ਦੀ ਬਦੌਲਤ ਰਾਜਸਥਾਨ ਰਾਇਲਜ਼ (RR) ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਰਾਜਸਥਾਨ ਰਾਇਲਜ਼ (RR) ਫਾਈਨਲ 'ਚ ਪਹੁੰਚ ਗਈ ਹੈ।

ਹੁਣ ਫਾਈਨਲ ਮੈਚ 'ਚ ਐਤਵਾਰ ਨੂੰ ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (GT) ਆਹਮੋ-ਸਾਹਮਣੇ ਹੋਣਗੇ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਜੇਕਰ ਗੁਜਰਾਤ ਟਾਈਟਨਸ ਇਹ ਮੈਚ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਹਾਰਦਿਕ ਪੰਡਯਾ ਦੀ ਟੀਮ ਲਈ ਇਹ ਪਹਿਲਾ ਖਿਤਾਬ ਹੋਵੇਗਾ। ਉੱਥੇ ਹੀ ਰਾਜਸਥਾਨ ਰਾਇਲਜ਼ (RR) ਸਾਲ 2008 'ਚ ਆਈਪੀਐਲ ਚੈਂਪੀਅਨ ਬਣੀ ਹੈ।