ਚੰਡੀਗੜ੍ਹ: ਪੰਜਾਬ ਲਗਾਤਾਰ ਕੋਰੋਨਾ ਤੋਂ ਉੱਭਰ ਰਿਹਾ ਹੈ। ਸੋਮਵਾਰ ਨੂੰ 15 ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਨਾਲ, ਸੂਬੇ ਵਿੱਚ ਹੁਣ ਤੱਕ ਠੀਕ ਮਰੀਜ਼ਾਂ ਦੀ ਗਿਣਤੀ 1913 ਹੋ ਗਈ ਹੈ। ਇਸ ਵੇਲੇ ਰਾਜ ਵਿੱਚ ਸਿਰਫ 213 ਸਰਗਰਮ ਕੇਸ ਹਨ। ਸੂਬੇ ਦੇ ਮਾਨਸਾ, ਫਤਹਿਗੜ੍ਹ, ਰੂਪਨਗਰ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਉਂਝ ਤਕਰੀਬਨ ਦੋ ਹਫਤਿਆਂ ਮਗਰੋਂ ਸੋਮਵਾਰ ਨੂੰ ਸੂਬੇ ਵਿੱਚ 36 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ।
ਇਸ ਤੋਂ ਪਹਿਲਾਂ 11 ਮਈ ਨੂੰ 39 ਤੋਂ ਵੱਧ ਕੇਸ ਆਏ ਸੀ। ਜਲੰਧਰ ‘ਚ ਸਭ ਤੋਂ ਵੱਧ 16 ਨਵੇਂ ਕੇਸਾਂ ਦੀ ਰਿਪੋਰਟ ਆਈ। ਅੰਮ੍ਰਿਤਸਰ ਵਿੱਚ ਛੇ, ਪਠਾਨਕੋਟ ਵਿੱਚ ਪੰਜ, ਲੁਧਿਆਣਾ ਵਿੱਚ ਦੋ ਤੇ ਤਰਨ ਤਾਰਨ, ਕਪੂਰਥਲਾ, ਸੰਗਰੂਰ, ਮੁਹਾਲੀ, ਫਰੀਦਕੋਟ, ਨਵਾਂ ਸ਼ਹਿਰ ਤੇ ਪਟਿਆਲਾ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ।
ਪੰਜਾਬ ਵਿੱਚ ਹੁਣ ਸੰਕਰਮਿਤ ਲੋਕਾਂ ਦੀ ਗਿਣਤੀ 2181 ਤੱਕ ਪਹੁੰਚ ਗਈ ਹੈ। ਹੁਣ ਤੱਕ 42 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਸੁਖਪਾਲ ਖਹਿਰਾ ਨੂੰ ਜਲੰਧਰ 'ਚ ਲੌਕਡਾਊਨ ਦੇ ਨਿਯਮਾਂ ਦਾ ਉਲੰਘਣ ਕਰਨ ‘ਤੇ ਕੀਤਾ ਗ੍ਰਿਫ਼ਤਾਰਨਵੇਂ ਸਕਾਰਾਤਮਕ ਮਾਮਲੇ - 36ਐਕਟਿਵ ਕੇਸ - 226ਹੁਣ ਤੱਕ ਠੀਕ ਹੋਏ - 1913ਕੁੱਲ ਸੰਕਰਮਿਤ - 2181ਹੁਣ ਤੱਕ ਮੌਤਾਂ - 42ਹੁਣ ਤੱਕ ਸਕਾਰਾਤਮਕ - 29ਹੁਣ ਤੱਕ ਸਕਾਰਾਤਮਕ ਹਜ਼ੂਰ ਸਾਹਿਬ ਤੋਂ ਵਾਪਸ ਆਏ - 1182ਹੁਣ ਤੱਕ ਲਏ ਗਏ ਨਮੂਨੇ - 67,213ਨਕਾਰਾਤਮਕ ਰਿਪੋਰਟਾਂ - 62,686ਰਿਪੋਰਟਾਂ ਦੀ ਉਡੀਕ -2346ਬਟਾਲਾ ‘ਚ ਜ਼ਮੀਨੀ ਵਿਵਾਦ ਕਰਕੇ ਚਲਿਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ