ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ 'ਚ ਸੋਮਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਮੁੱਦੇ 'ਤੇ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ, ਤ੍ਰਿਣਮੂਲ, ਮਾਕਪਾ ਤੇ ਰਾਜਦ ਸਮੇਤ ਵਿਰੋਧੀ ਦਲਾਂ ਨੇ ਮੋਦੀ ਸਰਕਾਰ ਨੂੰ ਘੇਰਨ ਲਈ ਲੋਕ ਸਭਾ 'ਚ 'ਗੋਲੀ ਮਾਰਨਾ ਬੰਦ ਕਰੋ, ਦੇਸ਼ ਨੂੰ ਤੋੜਨਾ ਬੰਦ ਕਰੋ' ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਸਾਂਸਦਾਂ ਨੇ ਸੀਏਏ-ਐਨਆਰਸੀ 'ਤੇ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਮੰਗ ਕੀਤੀ।
ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਪੀਚ 'ਚ ਸੀਏਏ, ਐਨਆਰਸੀ ਤੇ ਕਸ਼ਮੀਰ 'ਚ ਪਾਬੰਦੀਆਂ ਨੂੰ ਸ਼ਾਮਲ ਨਾ ਕਰਨ 'ਤੇ ਸਵਾਲ ਚੁੱਕੇ ਹਨ। ਪਾਰਟੀ ਇਸ 'ਤੇ ਸੋਧ ਦੀ ਮੰਗ ਕਰ ਰਹੀ ਹੈ।
ਵਿਰੋਧੀਆਂ ਨੇ ਸੰਸਦ ਵਲੋਂ ਪਾਸ ਕੀਤੇ ਨਾਗਰਿਕਤਾ ਕਨੂੰਨ ਨੂੰ ਅਸੰਵਿਧਾਨਕ ਕਰਾਰ ਦਿੱਤਾ ਗਿਆ ਹੈ ਤੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਇਸ 'ਤੇ ਇਸ ਹੀ ਮਹੀਨੇ ਸੁਣਵਾਈ ਹੋਣ ਵਾਲੀ ਹੈ। ਵਿਰੋਧੀ ਪਾਰਟੀਆਂ ਨੇ ਉਨ੍ਹਾਂ ਮੁੱਖ ਮੰਤਰੀਆਂ ਨੂੰ ਐਨਪੀਆਰ ਲਾਗੂ ਨਾ ਕਰਨ ਲਈ ਕਿਹਾ ਹੈ ਜੋ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ।
ਮੋਦੀ ਸਰਕਾਰ ਖਿਲਾਫ ਬੋਲਣ ਵਾਲਿਆਂ ਨੂੰ ਗੋਲੀ ਮਾਰਨ 'ਤੇ ਹੰਗਾਮਾ
ਏਬੀਪੀ ਸਾਂਝਾ
Updated at:
03 Feb 2020 12:57 PM (IST)
ਸੰਸਦ ਦੇ ਬਜਟ ਸੈਸ਼ਨ 'ਚ ਸੋਮਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਮੁੱਦੇ 'ਤੇ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ, ਤ੍ਰਿਣਮੂਲ, ਮਾਕਪਾ ਤੇ ਰਾਜਦ ਸਮੇਤ ਵਿਰੋਧੀ ਦਲਾਂ ਨੇ ਮੋਦੀ ਸਰਕਾਰ ਨੂੰ ਘੇਰਨ ਲਈ ਲੋਕ ਸਭਾ 'ਚ 'ਗੋਲੀ ਮਾਰਨਾ ਬੰਦ ਕਰੋ, ਦੇਸ਼ ਨੂੰ ਤੋੜਨਾ ਬੰਦ ਕਰੋ' ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਸਾਂਸਦਾਂ ਨੇ ਸੀਏਏ-ਐਨਆਰਸੀ 'ਤੇ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਮੰਗ ਕੀਤੀ।
- - - - - - - - - Advertisement - - - - - - - - -