ਮੁੰਬਈ: ਸੰਜੈ ਦੱਤ ਸਟਾਰਰ ਫਿਲਮ ਮੁੰਨਾ ਭਾਈ ਦੀਆਂ ਫਿਲਮਾਂ 'ਮੁੰਨਾ ਭਾਈ ਐਮਬੀਬੀਐਸ' ਤੇ 'ਲਗੇ ਰਹੋ ਮੁੰਨਾ ਭਾਈ' ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਿਲਆ। ਦਰਸ਼ਕ ਹੁਣ ਸੀਰੀਜ਼ ਦੀ ਤੀਸਰੀ ਕੜੀ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਫਿਲਮ ਨਿਰਮਾਤਾ ਵਿਧੂ ਵਿਨੋਦ ਚੌਪੜਾ ਨੇ ਫਿਲਮ ਦੀ ਤੀਸਰੀ ਕੜੀ ਬਾਰੇ ਬਿਆਨ ਦਿੱਤਾ ਹੈ। ਫਿਲਮਕਾਰ ਦਾ ਕਹਿਣਾ ਹੈ ਕਿ ਉਹ ਹੁਣ ਫਿਲਮਾਂ ਦੇ ਆਪਣੇ ਜੌਨਰਾ ਨੂੰ ਸ਼ਿਫਟ ਕਰਨਾ ਚਾਹੁੰਦੇ ਹਨ।


ਵਿਧੂ ਵਿਨੋਦ ਚੌਪੜਾ ਨੇ ਕਿਹਾ ਕਿ ਉਨ੍ਹਾਂ ਦੀ ਹਾਲੀਆ ਫਿਲਮ 'ਸ਼ਿਕਾਰਾ' ਦਾ ਅਨੁਭਵ ਦਿਲ ਦਿਮਾਗ ਲਈ ਕਾਫੀ ਗਹਿਰਾ ਰਿਹਾ ਹੈ। ਹੁਣ ਉਹ ਮੁੰਨਾ ਭਾਈ ਪ੍ਰਾਜੈਕਟ ਦੀ ਨਵੀਂ ਫਿਲਮ 'ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਹੁਣ ਇੱਕ ਕਮੇਡੀ ਫਿਲਮ ਬਨਾਉਣਾ ਚਾਹੁੰਦੇ ਹਨ।

ਇੱਕ ਇਵੈਂਟ ਦੌਰਾਨ ਚੌਪੜਾ ਨੇ ਕਿਹਾ ਕਿ ਦਿਲ ਦੇ ਕਰੀਬ ਹੋਣ ਕਾਰਨ ਸ਼ਿਕਾਰਾ ਥਕਾ ਦੇਣ ਵਾਲੀ ਫਿਲਮ ਸੀ। ਉਹ ਹੁਣ ਕੁੱਝ ਫਮ ਫਿਲਮਾਂ ਬਨਾਉਣਾ ਚਾਹੁੰਦੇ ਹਨ। ਉਹ ਮੁੰਨਾ ਭਾਈ ਸੀਰੀਜ਼ ਦੀ ਅਗਲੀ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਮੁੰਨਾ ਭਾਈ 3 ਸੰਜੈ ਦੱਤ ਦੇ ਨਾਲ ਹੀ ਬਨਾਉਣਗੇ ਤੇ ਇਹ ਉਮੀਦ ਹੈ ਕਿ ਸਾਰੇ ਇਸ 'ਚ ਦਿਖਾਈ ਦੇਣ।