ਨਵੀਂ ਦਿੱਲੀ: ਦਿੱਲੀ ਦੀ ਜਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ 5 ਨਜ਼ਦੀਕ ਦੋ ਅਣਪਛਾਤੇ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਗਈ। ਫਾਇਰਿੰਗ ਕਰਨ ਤੋਂ ਬਾਅਦ ਇਹ ਦੋਵੇਂ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।


ਜੇਸੀਸੀ ਵਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਹਮਲਾਵਰ ਲਾਲ ਰੰਗ ਦੀ ਸਕੂਟੀ 'ਤੇ ਆਏ ਸੀ। ਇੱਕ ਸ਼ਰਾਰਤੀ ਅਣਸਰ ਨੇ ਲਾਲ ਰੰਗ ਦੀ ਜੈਕੇਟ ਪਾਈ ਹੋਈ ਸੀ। ਗੋਲੀਬਾਰੀ ਦੀ ਘਟਨਾ ਬਾਰੇ ਜਿਵੇਂ ਹੀ ਸਥਾਬਕ ਲੋਕਾਂ ਨੂੰ ਪਤਾ ਚੱਲਿਆ ਉਹ ਮੌਕੇ 'ਤੇ ਪਹੁੰਚੇ ਤੇ ਦਿੱਲੀ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਦਸ ਦਈਏ ਕਿ ਪਿਛਲੇ ਚਾਰ ਦਿਨਾਂ 'ਚ ਦਿੱਲੀ ਦੇ ਜਾਮੀਆ ਇਲਾਕੇ 'ਚ ਇਹ ਗੋਲੀਬਾਰੀ ਦੀ ਤੀਸਰੀ ਵਾਰਦਾਤ ਹੈ।


ਸ਼ਨੀਵਾਰ ਨੂੰ ਸ਼ਾਹੀਨ ਬਾਗ਼ 'ਚ ਇੱਕ ਨੌਜਵਾਨ ਨੇ ਹਵਾ 'ਚ ਗੋਲੀ ਚਲਾਈ ਸੀ। ਜਿਸ ਤੋਂ ਤੁਰੰਤ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਵੀਰਵਾਰ ਨੂੰ ਜਾਮੀਆ ਦੇ ਵਿਦਿਆਰਥੀ ਵਲੋਂ ਕੱਢੇ ਜਾ ਰਹੇ ਇੱਕ ਮਾਰਚ 'ਚ ਇੱਕ ਸ਼ਖਸ ਵਲੋਂ ਗੋਲੀ ਚਲਾ ਦਿੱਤੀ ਗਈ ਸੀ। ਜਿਸ 'ਚ ਜਾਮੀਆ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ।