ਕਰਨਾਲ: ਐਤਵਾਰ ਨੂੰ ਹਰਿਆਣਾ ਵਿੱਚ ਕਿਸਾਨ ਹਿੰਸਕ ਹੋ ਗਏ ਤੇ ਗੁੱਸੇ ਵਿੱਚ ਬੀਜੇਪੀ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਹਾਪੰਚਾਇਤ ਦੇ ਪੰਡਾਲ ਉੱਪਰ ਕਬਜ਼ਾ ਕਰ ਲਿਆ। ਕਿਸਾਨਾਂ ਨੇ ਪਲਾਂ ਵਿੱਚ ਹੀ ਪੰਡਾਲ ਨੂੰ ਤਬਾਹ ਕਰ ਦਿੱਤਾ। ਕਿਸਾਨਾਂ ਸਾਹਮਣੇ ਪੁਲਿਸ ਦੀ ਕੋਈ ਪੇਸ਼ ਨਾਲ ਚੱਲੀ। ਬੀਜੇਪੀ ਵਰਕਰਾਂ ਨੇ ਵੀ ਕਿਸਾਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੇ ਗੁੱਸੇ ਸਾਹਮਣੇ ਕੋਈ ਨਾ ਖੜ੍ਹਾ ਸਕਿਆ।
ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਐਤਵਾਰ ਨੂੰ ਕਰਨਾਲ ਦੇ ਨੇੜਲੇ ਪਿੰਡ 'ਚ ਫੇਰੀ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਨੇੜੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੋਛਾੜਾਂ ਵੀ ਕੀਤੀਆਂ ਹਨ ਜੋ ਕੈਮਲਾ ਪਿੰਡ 'ਚ ਦਾਖਲ ਹੋਣਾ ਚਾਹੁੰਦੇ ਸੀ। ਇਸ ਮਗਰੋਂ ਕਿਸਾਨ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਨੇ ਪੰਡਾਲ ਹੀ ਪੁੱਟ ਸੁੱਟਿਆ।
ਮੁੱਖ ਮੰਤਰੀ ਨੇ ਪਿੰਡ ਵਿੱਚ ਕਿਸਾਨ ਇਕੱਠ ਵਿੱਚ ਸ਼ਾਮਲ ਹੋਣਾ ਸੀ ਤੇ ਪਿਛਲੇ ਸਾਲ ਸਤੰਬਰ ਵਿੱਚ ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਦੇ ਫਾਇਦਿਆਂ ਦੀ ਗੱਲ ਕਰਨੀ ਸੀ। ਮੀਟਿੰਗ ਤੋਂ ਪਹਿਲਾਂ ਪਿੰਡ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਾਰੀ ਮੌਜੂਦਗੀ ਰਹੀ ਪਰ ਕਿਸਾਨਾਂ ਸਾਹਮਣੇ ਕੋਈ ਪੇਸ਼ ਨਾ ਚੱਲੀ।
Reliance ਨੇ ਕਿਸਾਨਾਂ ਨਾਲ ਕੀਤੀ ਵੱਡੀ ਡੀਲ, MSP ਤੋਂ ਵੱਧ ਕੀਮਤ 'ਤੇ ਝੋਨੇ ਦੀ ਖ਼ਰੀਦ
ਸ਼ੁੱਕਰਵਾਰ ਨੂੰ, ਸਥਾਨਕ ਪ੍ਰਦਰਸ਼ਨਕਾਰੀਆਂ ਨੇ ਪਿੰਡ ਵਾਸੀਆਂ ਤੇ ਸਥਾਨਕ ਭਾਜਪਾ ਵਰਕਰਾਂ ਨਾਲ ਝੜਪ ਕੀਤੀ, ਜੋ ਇਸ ਯਾਤਰਾ ਨੂੰ ਪ੍ਰਮੋਟ ਕਰ ਰਹੇ ਸੀ। ਟਕਰਾਅ ਦੀ ਸਥਿਤੀ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਆਪਣਾ ਵਿਰੋਧ ਦਰਜ ਕਰਾਉਣ ਲਈ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ।
ਅੱਜ, ਕਾਂਗਰਸ ਦੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ "ਸਤਿਕਾਰਤਯੋਗ ਮਨੋਹਰ ਲਾਲ ਜੀ, ਕਿਰਪਾ ਕਰਕੇ ਕੈਮਲਾ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਦੇ ਇਸ ਢੌਂਗ ਨੂੰ ਰੋਕੋ। ਸਾਨੂੰ ਖਾਣਾ ਮੁਹੱਈਆ ਕਰਾਉਣ ਵਾਲਿਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਵੀ ਦਖਲ ਦੇਣਾ ਬੰਦ ਕਰੋ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭੜਕੇ ਕਿਸਾਨਾਂ ਨੇ ਖਿਦੇੜੀ ਬੀਜੇਪੀ ਦੀ ਮਹਾਪੰਚਾਇਤ, ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਪੁੱਟ ਸੁੱਟੇ ਪੰਡਾਲ
ਏਬੀਪੀ ਸਾਂਝਾ
Updated at:
10 Jan 2021 02:39 PM (IST)
ਐਤਵਾਰ ਨੂੰ ਹਰਿਆਣਾ ਵਿੱਚ ਕਿਸਾਨ ਹਿੰਸਕ ਹੋ ਗਏ ਤੇ ਗੁੱਸੇ ਵਿੱਚ ਬੀਜੇਪੀ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਹਾਪੰਚਾਇਤ ਦੇ ਪੰਡਾਲ ਉੱਪਰ ਕਬਜ਼ਾ ਕਰ ਲਿਆ। ਕਿਸਾਨਾਂ ਨੇ ਪਲਾਂ ਵਿੱਚ ਹੀ ਪੰਡਾਲ ਨੂੰ ਤਬਾਹ ਕਰ ਦਿੱਤਾ। ਕਿਸਾਨਾਂ ਸਾਹਮਣੇ ਪੁਲਿਸ ਦੀ ਕੋਈ ਪੇਸ਼ ਨਾਲ ਚੱਲੀ।
- - - - - - - - - Advertisement - - - - - - - - -