ਨਵੀਂ ਦਿੱਲੀ: ਦੇਸ਼ 'ਚ ਕਿਸਾਨ ਅੰਦੋਲਨ ਸਿਖਰ 'ਤੇ ਹੈ। ਅਜਿਹੇ 'ਚ ਕਿਸਾਨੀ ਮਸਲੇ ਵੀ ਸੁਰਖੀਆਂ 'ਚ ਹਨ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਨੂੰ ਦੇਖਦਿਆਂ ਪੰਜਾਬ ਦੇ ਕਿਸਾਨ ਬੀਜੇਪੀ ਲੀਡਰਾਂ ਦੇ ਨਿਸ਼ਾਨੇ ਤੇ ਹਨ। ਹੁਣ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਬਾਸਮਤੀ ਦਾ ਲਾਭ ਨਹੀਂ ਮਿਲ ਪਾਉਂਦਾ। ਜਦਕਿ ਪੰਜਾਬ ਦੇ ਕਿਸਾਨ ਇਹੀ ਬਾਸਮਤੀ ਖਰੀਦ ਤਿੰਨ ਗੁਣਾ ਕੀਮਤ 'ਤੇ ਵੇਚਦੇ ਹਨ।
ਖੇਤੀ ਮੰਤਰੀ ਕਮਲ ਪਟੇਲ ਨੇ ਨਵੀਂ ਦਿੱਲੀ 'ਚ ਮੀਡੀਆ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੇ ਕਿਸਾਨ ਹੁਣ ਕੈਨੇਡਾ, ਅਮਰੀਕਾ 'ਚ ਬਾਸਮਤੀ ਚੌਲ ਵੇਚ ਸਕਣਗੇ। ਇਸ ਦਾ ਰਾਹ ਸਾਫ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਏਪੀਡਾ ਦੇ ਨਿਰਦੇਸ਼ਕ ਤੇ ਚੇਅਰਮੈਨ ਨੂੰ ਵੀ ਦੱਸਿਆ ਗਿਆ ਹੈ ਕਿ ਨਰਮਦਾ ਦੀ ਤਲਹਟੀ 'ਚ ਬਹੁਤ ਚੰਗੀ ਬਾਸਮਤੀ ਹੁੰਦੀ ਹੈ। ਫਿਰ ਵੀ ਮੱਧ ਪ੍ਰਦੇਸ਼ ਨੂੰ ਲਾਭ ਨਹੀਂ ਮਿਲਦਾ। ਪੰਜਾਬ ਦੇ ਕਿਸਾਨ ਇਹੀ ਚੌਲ ਖਰੀਦ ਕੇ ਤਿੰਨ ਗੁਣਾ ਰੇਟ 'ਤੇ ਵੇਚਦੇ ਹਨ।
ਸਰਕਾਰ GI ਟੈਗ ਦਿਵਾਉਣ ਦਾ ਕਰੇਗੀ ਯਤਨ
ਉਨ੍ਹਾਂ ਕਿਹਾ ਕਿ ਬਾਸਮਤੀ ਚੌਲ ਦੇ GI ਟੈਗ ਲਈ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਅਗਵਾਈ 'ਚ ਕੰਮ ਕੀਤਾ ਗਿਆ ਹੈ। ਹੁਣ ਏਪੀਡਾ ਨੇ ਪੰਜਾਬ ਦੇ ਇਤਰਾਜ਼ ਨੂੰ ਹਟਾ ਦਿੱਤਾ ਹੈ। ਸੁਪਰੀਮ ਕੋਰਟ ਨੇ ਵੀ ਇਤਰਾਜ਼ ਵਾਪਸ ਲੈਣ ਲਈ ਨਿਰਦੇਸ਼ ਦੇ ਦਿੱਤੇ ਹਨ। ਹੁਣ ਸਰਕਾਰ GI ਟੈਗ ਛੇਤੀ ਹਟਾਉਣ ਦਾ ਯਤਨ ਕਰੇਗੀ। ਇਸ ਨਾਲ ਕਿਸਾਨਾਂ ਨੂੰ ਚੌਲ ਦੀ ਜ਼ਿਆਦਾ ਕੀਮਤ ਮਿਲੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਬੀਜੇਪੀ ਲੀਡਰਾਂ ਦੇ ਨਿਸ਼ਾਨੇ 'ਤੇ ਪੰਜਾਬ ਦੇ ਕਿਸਾਨ, ਬਾਸਮਤੀ 'ਚੋਂ ਮੁਨਾਫਾ ਕਮਾਉਣਾ ਗੁਨਾਹ
ਏਬੀਪੀ ਸਾਂਝਾ
Updated at:
10 Jan 2021 12:11 PM (IST)
ਖੇਤੀਬਾੜੀ ਮੰਤਰੀ ਪਟੇਲ ਨੇ ਕਿਹਾ ਕਿ ਏਪੀਡਾ ਦੇ ਨਿਰਦੇਸ਼ਕ ਤੇ ਚੇਅਰਮੈਨ ਨੂੰ ਵੀ ਦੱਸਿਆ ਗਿਆ ਹੈ ਕਿ ਨਰਮਦਾ ਦੀ ਤਲਹਟੀ 'ਚ ਬਹੁਤ ਚੰਗੀ ਬਾਸਮਤੀ ਹੁੰਦੀ ਹੈ। ਫਿਰ ਵੀ ਮੱਧ ਪ੍ਰਦੇਸ਼ ਨੂੰ ਲਾਭ ਨਹੀਂ ਮਿਲਦਾ। ਪੰਜਾਬ ਦੇ ਕਿਸਾਨ ਇਹੀ ਚੌਲ ਖਰੀਦ ਕੇ ਤਿੰਨ ਗੁਣਾ ਰੇਟ 'ਤੇ ਵੇਚਦੇ ਹਨ।
- - - - - - - - - Advertisement - - - - - - - - -