ਕੋਟਾ: ਰਾਜਸਥਾਨ ਦੇ ਕੋਟਾ ਤੋਂ ਬੀਜੇਪੀ ਵਿਧਾਇਕ ਮਦਨ ਦਿਲਾਵਰ ਨੇ ਕਿਸਾਨ ਅੰਦੋਲਨ 'ਤੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਕਿ ਦੇਸ਼ ਨੂੰ ਤਬਾਹ ਕਰਨ ਦੀ ਇੱਛਾ ਰੱਖਣ ਵਾਲੇ ਉਗਰਵਾਦੀ ਤੇ ਲੁਟੇਰੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਚ ਸੰਭਾਵਿਤ: ਸ਼ਾਮਲ ਹੋ ਗਏ ਹਨ।

ਵਿਧਾਇਕ ਨੇ ਇਲਜ਼ਾਮ ਲਾਇਆ ਕਿ ਕਿਸਾਨਾਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ, ਉਹ ਸਵਾਦ ਪਕਵਾਨਾਂ ਤੋਂ ਇਲਾਵਾ ਹੋਰ ਵਸਤੂਆਂ ਦਾ ਆਨੰਦ ਲੈ ਰਹੇ ਹਨ ਤੇ ਪਿਕਨਿਕ ਮਨਾ ਰਹੇ ਹਨ।

ਮਦਨ ਦਿਲਾਵਰ ਨੇ ਇਕ ਵੀਡੀਓ 'ਚ ਬਿਆਨ ਦਿੱਤਾ ਕਿ ਪ੍ਰਦਰਸ਼ਨਕਾਰੀ ਕਿਸਾਨ ਪ੍ਰਦਰਸ਼ਨ ਸਥਾਨ ਤੇ ਮੁਰਗੇ-ਮੁਰਗੀਆਂ ਦਾ ਮਾਸ ਤੇ ਬਿਰਿਆਨੀ ਖਾਕੇ ਫਲੂ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਰਾਜਸਥਾਨ ਕਾਂਗਰਸ ਪ੍ਰਮੁੱਖ ਗੋਵਿੰਦ ਸਿੰਘ ਡੋਟਾਸਰਾ ਨੇ ਬੀਜੇਪੀ ਵਿਧਾਇਕ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਸ਼ਰਮਨਾਕ ਟਿੱਪਣੀ ਦੱਸਿਆ ਹੈ ਤੇ ਕਿਹਾ ਕਿ ਇਹ ਬੀਜੇਪੀ ਦੀ ਵਿਚਾਰਧਾਰਾ ਦਰਸਾਉਂਦੀ ਹੈ।