ਕੈਥਲ: ਬੁਲੇਟ ਦੇ ਪਟਾਕੇ ਪਾਉਣ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਪੁਲਿਸ ਵਲੋਂ ਭਾਰੀ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਹੁਣ ਕੈਥਲ ਪੁਲਿਸ ਦੇ ਸ਼ਿਕੰਜੇ 'ਚ ਤਿੰਨ ਨਾਬਾਲਿਗ ਆਏ ਹਨ ਜੋ ਬੁਲੇਟ ਦੇ ਪਟਾਕੇ ਪਾ ਰਹੇ ਸੀ। ਪੁਲਿਸ ਨੇ ਇਨ੍ਹਾਂ ਦਾ 53000 ਰੁਪਏ ਦਾ ਚਲਾਨ ਕੱਟਿਆ ਹੈ ਤੇ ਬੁਲੇਟ ਵੀ ਇੰਪਾਉਂਡ ਕਰ ਲਿਆ ਹੈ।
ਸੀਆਈਏ 2 ਦੇ ਇੰਚਾਰਜ ਨੇ ਦੱਸਿਆ ਕਿ ਉਹ ਐਸਪੀ ਦੇ ਨਿਰਦੇਸ਼ਾਂ ਮੁਤਾਬਕ ਪਟਾਕੇ ਬਜਾਉਣ ਵਾਲੇ ਲੋਕਾਂ 'ਤੇ ਕਾਰਵਾਈ ਕਰ ਰਹੇ ਹਨ। ਇਸੇ ਦਰਮਿਆਨ ਉਨ੍ਹਾਂ ਬੁਲੇਟ 'ਤੇ ਸਵਾਰ 3 ਨਾਬਾਲਿਗਾਂ 'ਤੇ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਕੈਥਲ 'ਚ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਪੁਲਿਸ ਨਜ਼ਰ ਰੱਖ ਰਹੀ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ:
ਛੇ ਪਾਕਿਸਤਾਨੀ ਕੈਦੀ ਅੱਜ ਭਾਰਤ ਵੱਲੋਂ ਪਾਕਿਸਤਾਨ ਨੂੰ ਸੌਂਪੇ ਜਾਣਗੇ
3 ਨਾਬਾਲਿਗਾਂ ਨੇ ਪਾਏ ਬੁਲੇਟ ਦੇ ਪਟਾਕੇ, ਤਾਂ ਪੁਲਿਸ ਨੇ ਇੰਝ ਸਿਖਾਇਆ ਸਬਕ
ਏਬੀਪੀ ਸਾਂਝਾ
Updated at:
14 Mar 2020 05:08 PM (IST)
ਬੁਲੇਟ ਦੇ ਪਟਾਕੇ ਪਾਉਣ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਪੁਲਿਸ ਵਲੋਂ ਭਾਰੀ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਹੁਣ ਕੈਥਲ ਪੁਲਿਸ ਦੇ ਸ਼ਿਕੰਜੇ 'ਚ ਤਿੰਨ ਨਾਬਾਲਿਗ ਆਏ ਹਨ ਜੋ ਬੁਲੇਟ ਦੇ ਪਟਾਕੇ ਪਾ ਰਹੇ ਸੀ।
- - - - - - - - - Advertisement - - - - - - - - -