ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਏਬੀਪੀ ਸਾਂਝਾ | 28 Sep 2019 02:19 PM (IST)
ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਹੁਣ ਤਕ ਦੀ ਖ਼ਬਰ ਮੁਤਾਬਕ ਜਹਾਜ਼ ‘ਚ ਕਿਸੇ ਤਕਨੀਕੀ ਖ਼ਰਾਬੀ ਕਰਕੇ ਨਿਊਯਾਰਕ ਦੇ ਜ੍ਹਾਨ ਐਫ ਕੈਨੇਡੀ ਏਅਰਪੋਰਟ ‘ਤੇ ਜਹਾਜ਼ ਨੂੰ ਲੈਂਡ ਕੀਤਾ ਗਿਆ।
ਨਿਊਯਾਰਕ: ਆਪਣੇ ਅਮਰੀਕੀ ਦੌਰੇ ਨੂੰ ਖ਼ਤਮ ਕਰ ਪਾਕਿਸਤਾਨ ਵਾਪਸ ਪਰਤ ਰਹੇ ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਹੁਣ ਤਕ ਦੀ ਖ਼ਬਰ ਮੁਤਾਬਕ ਜਹਾਜ਼ ‘ਚ ਕਿਸੇ ਤਕਨੀਕੀ ਖ਼ਰਾਬੀ ਕਰਕੇ ਨਿਊਯਾਰਕ ਦੇ ਜ੍ਹਾਨ ਐਫ ਕੈਨੇਡੀ ਏਅਰਪੋਰਟ ‘ਤੇ ਜਹਾਜ਼ ਨੂੰ ਲੈਂਡ ਕੀਤਾ ਗਿਆ। ਹੁਣ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੂਰੀ ਰਾਤ ਨਿਊਯਾਰਕ ‘ਚ ਰਹਿਣਗੇ। ਤਕਨੀਕੀ ਖ਼ਰਾਬੀ ਦੂਰ ਕੀਤੇ ਜਾਣ ਤੋਂ ਬਾਅਦ ਜਹਾਜ਼ ਪਾਕਿਸਤਾਨ ਲਈ ਉਡਾਣ ਭਰੇਗਾ। ਇਮਰਾਨ ਦੇ ਵਾਪਸ ਨਿਊਯਾਰਕ ਪਰਤਣ ਦੀ ਸੂਚਨਾ ਤੋਂ ਬਾਅਦ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨੀ ਅਧਿਕਾਰੀ ਮਲੀਹਾ ਲੋਧੀ ਏਅਰਪੋਰਟ ਪਹੁੰਚੀ। ਇਸ ਤੋਂ ਬਾਅਦ ਇਮਰਾਨ ਹੋਟਲ ‘ਚ ਰੁਕੇ। ਪਾਕਿਸਤਾਨੀ ਪ੍ਰਧਾਨ ਮੰਤਰੀ ਕਰੀਬ ਇੱਕ ਹਫਤੇ ਤਕ ਅਮਰੀਕਾ ‘ਚ ਰਹੇ ਤੇ ਹੁਣ ਪਾਕਿਸਤਾਨ ਵਾਪਸੀ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਭਾ ਨੂੰ ਸੰਬੋਧਨ ਕੀਤਾ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਕਈ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ।