ਅੰਮ੍ਰਿਤਸਰ: ਲੌਕਡਾਊਨ ਕਾਰਨ ਭਾਰਤ ਵਿੱਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਹੁਣ ਭਾਰਤ ਸਰਕਾਰ ਵਾਪਸ ਭੇਜੀ ਜਾ ਰਹੀ ਹੈ। ਅੱਜ ਇਨ੍ਹਾਂ ਵਿੱਚੋਂ 100 ਨਾਗਰਿਕ ਆਪਣੇ ਵਤਨ ਅਟਾਰੀ ਸਰਹੱਦ ਰਸਤੇ ਵਾਪਸ ਵਤਨ ਜਾ ਰਹੇ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਵਿਦਿਆਰਥੀ ਜੋ ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ, ਉਹ ਵੀ ਲੌਕਡਾਊਨ ਕਾਰਨ ਆਪਣੇ ਦੇਸ਼ ਆ ਗਏ ਸੀ। ਹੁਣ ਉਹ ਵੀ ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਜਾ ਰਹੇ ਹਨ।

ਵਿਦਿਆਰਥੀਆਂ ਦੇ ਚਿਹਰੇ 'ਤੇ ਸਕੂਨ ਦੇਖਣ ਨੂੰ ਮਿਲ ਰਿਹਾ ਸੀ। ਪਾਕਿਸਤਾਨੀ ਨਾਗਰਿਕ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਪਰਵਾਰਕ ਮੈਂਬਰ ਦਾ ਕੈਂਸਰ ਦਾ ਇਲਾਜ ਕਰਵਾਉਣ 6-7 ਮਹੀਨੇ ਪਹਿਲਾਂ ਭਾਰਤ ਆਏ ਤੇ ਹੁਣ ਇਲਾਜ ਕਰਵਾ ਵਾਪਸ ਜਾ ਰਹੇ ਹਨ। ਉਹ ਬਹੁਤ ਖੁਸ਼ੀ ਹਨ ਕਿਉਂਕਿ ਭਾਰਤ 'ਚ ਮੈਡੀਕਲ ਸੁਵਿਧਾਵਾਂ ਵਧੀਆ ਹੋਣ ਕਾਰਨ ਉਹ ਇੱਥੇ ਇਲਾਜ ਕਰਵਾਉਣ ਆਏ ਸੀ ਤੇ ਉਨ੍ਹਾਂ ਨੂੰ ਬਹੁਤ ਚੰਗਾ ਮਾਹੌਲ ਮਿਲਿਆ ਹੈ। ਉਨ੍ਹਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਦੂਜੇ ਦੇਸ਼ ਵਿੱਚ ਹੈ।

ਪਾਕਿਸਤਾਨ ਨਿਵਾਸੀ ਆਇਸ਼ਾ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 9 ਸਾਲ ਹੋ ਗਏ ਹਨ ਪਰ ਉਨ੍ਹਾਂ ਦੇ ਔਲਾਦ ਨਹੀਂ ਹੋ ਰਹੀ ਸੀ। ਉਹ 16 ਮਹੀਨੇ ਪਹਿਲਾਂ ਭਾਰਤ ਆਏ ਸੀ। ਭਾਰਤ ਵਿੱਚ ਇੰਦੌਰ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੇ ਜਨਮ ਲਿਆ ਹੈ। ਉਹ ਬਹੁਤ ਖੁਸ਼ ਹੈ ਕਿ ਸਭ ਤੋਂ ਵੱਡੀ ਖੁਸ਼ੀ ਲੈ ਕੇ ਪਾਕਿਸਤਾਨ ਜਾ ਰਹੇ ਹਨ।

ਅਟਾਰੀ ਸਰਹਦ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਅਧਿਕਾਰੀ ਅਰੁਨਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ 100 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਤੇ 315 ਦੇ ਕਰੀਬ ਵਿਦਿਆਰਥੀ ਪਾਕਿਸਤਾਨ ਜਾ ਰਹੇ ਹਨ ਜਿਨ੍ਹਾਂ ਦਾ ਮੈਡੀਕਲ ਕਰਣ ਦੇ ਬਾਅਦ ਇੰਮੀਗਰੇਸ਼ਨ ਤੇ ਕਸਟਮ ਜਾਂਚ ਦੇ ਬਾਅਦ ਸਾਰੀਆਂ ਨੂੰ ਜੀਰੋ ਲਾਈਨ ਤੋਂ ਪਾਕਿਸਤਾਨ ਭੇਜ ਦਿੱਤਾ ਜਾਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ