ਚੰਡੀਗੜ੍ਹ: ਜੇਕਰ ਤੁਸੀਂ ਵਿਦੇਸ਼ਾਂ 'ਚ ਘੁੰਮਣ ਦੀ ਸ਼ੌਕੀਨ ਹੋ ਤੇ ਐਸੀਆਂ ਥਾਵਾਂ ਦੀ ਭਾਲ ਕਰ ਰਹੇ ਹੋ ਜਿੱਥੇ ਦਾ ਵੀਜ਼ਾ ਅਸਾਨੀ ਨਾਲ ਮਿਲ ਜਾਵੇ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਐਸੇ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਭਾਰਤੀ ਬਿਨ੍ਹਾਂ ਕਿਸੇ ਵੀਜ਼ਾ ਤੋਂ ਸਫਰ ਕਰ ਸਕਦੇ ਹਨ। ਨੇਪਾਲ, ਭੂਟਾਨ, ਮੌਰੇਸ਼ੀਅਸ ਸਣੇ 16 ਐਸੇ ਦੇਸ਼ ਹਨ ਜੋ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫ੍ਰੀ ਐਂਟਰੀ ਦਿੰਦੇ ਹਨ। ਦੱਸ ਦੇਈਏ ਕਿ 43 ਦੇਸ਼ ਐਸੇ ਹਨ ਜੋ ਪਹੁੰਚਣ ਤੇ ਵੀਜ਼ਾ ਦੇ ਦਿੰਦੇ ਹਨ ਯਾਨੀ (Visa on Arrival) ਤੇ 36 ਦੇਸ਼ ਐਸੇ ਵੀ ਹਨ ਜੋ e-visa ਦੀ ਸੁਵੀਧਾ ਦਿੰਦੇ ਹਨ।


ਇਹ ਨੇ ਉਹ ਦੇਸ਼ ਜਿੱਥੇ ਭਾਰਤੀਆਂ ਨੂੰ ਮਿਲਦੀ ਵੀਜ਼ਾ ਫ੍ਰੀ ਐਂਟਰੀ



  • ਬਾਰਬਾਡੋਸ

  • ਭੂਟਾਨ

  • ਡੋਮਿਨਿਕਾ

  • ਗ੍ਰੇਨਾਡਾ

  • ਹੈਤੀ

  • ਹਾਂਗ ਕਾਂਗ SAR

  • ਮਾਲਦੀਵਜ਼

  • ਮੌਰੇਸ਼ੀਅਸ

  • ਮੌਂਟੇਸਰਟ

  • ਨੇਪਾਲ

  • ਨੀਯੂ ਆਈਲੈਂਡ

  • ਸੇਂਟ ਵਿਨਸੈਂਟ ਐਂਡ ਗ੍ਰੇਨਾਡੀਨਜ਼

  • ਸਮੋਆ

  • ਸੇਨੇਗਲ

  • ਸਰਬੀਆ

  • ਤ੍ਰਿਨੀਦਾਦ ਐਂਡ ਟੋਬੈਗੋ 


ਇਸ ਤੋ ਇਲਾਵਾ ਇਰਾਨ,ਇੰਡੋਨੇਸ਼ੀਆ ਤੇ ਮਿਆਂਮਾਰ ਉਨ੍ਹਾਂ 43 ਦੇਸ਼ਾਂ 'ਚ ਸ਼ਾਮਲ ਹਨ ਜੋ ਭਾਰਤੀਆਂ ਨੂੰ visa-on-arrival ਦੀ ਸੁਵਿਧਾ ਪ੍ਰਦਾਨ ਕਰਦੇ ਹਨ।ਸ਼੍ਰੀਲੰਕਾ, ਨਿਊਜ਼ੀਲੈਂਡ ਤੇ ਮਲੇਸ਼ੀਆ ਉਨ੍ਹਾਂ 36 ਦੇਸ਼ਾਂ ਵਿੱਚ ਸ਼ਾਮਲ ਹਨ ਜੋ ਭਾਰਤੀ ਪਾਸਪੋਰਟ ਧਾਰਕਾਂ ਨੂੰ e-visa ਦੀ ਸੁਵਿਧਾ ਦਿੰਦੇ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਮੁਤਾਬਕ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਵੀਜ਼ਾ ਫ੍ਰੀ, visa-on-arrival ਤੇ e-visa ਵਾਲੇ ਦੇਸ਼ਾਂ ਦੀ ਗਿਣਤੀ ਵਧਾਈ ਜਾ ਸਕੇ ਤੇ ਭਾਰਤੀਆਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਅਸਾਨ ਕੀਤਾ ਜਾਵੇ।



ਇਹ ਵੀ ਪੜ੍ਹੋ: Kidney Toxins: ਕਿਡਨੀ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਦੇ ਘਰੇਲੂ ਨੁਖ਼ਸੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904