ਚੰਡੀਗੜ੍ਹ: ਗੁਰਦਾ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੈ ਜਿਹੜਾ ਖੂਨ ਨੂੰ ਸਾਫ ਕਰਕੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਤੋਂ ਇਲਾਵਾ ਸੋਡੀਅਮ, ਪੋਟਾਸ਼ੀਅਮ, ਖੂਨ ਸੰਚਾਰ ‘ਤੇ ਵੀ ਕੰਟਰੋਲ ਰੱਖਦਾ ਹੈ। ਜਦੋਂ ਕਿਡਨੀ ਸਾਡੇ ਸਰੀਰ ‘ਚ ਇੱਕਠੀ ਹੋਈ ਗੰਦਗੀ ਨੂੰ ਹਟਾਉਣ ‘ਚ ਅਸਮਰੱਥ ਹੋ ਜਾਂਦੀ ਹੈ ਤਾਂ ਉਸ ਨੂੰ ਕਿਨਡੀ ਦਾ ਫਿਲਯੋਰ ਕਿਹਾ ਜਾਂਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਕਿਡਨੀ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਦੂਰ ਰੱਖਿਆ ਜਾਵੇ ਅਤੇ ਸਰੀਰ ਨੂੰ ਬੀਮਾਰੀਆਂ ਤੋਂ ਵੀ ਬਚਾਇਆ ਜਾਵੇ।


ਭਰਪੂਰ ਪਾਣੀ ਦੀ ਕਰੋ ਵਰਤੋਂ– ਘੱਟ ਪਾਣੀ ਪੀਣ ਨਾਲ ਕਿਡਨੀਆਂ ਨੂੰ ਨੁਕਸਾਨ ਹੋ ਸਕਦਾ ਹੈ। ਪਾਣੀ ਦੀ ਘਾਟ ਦੇ ਚੱਲਦੇ ਕਿਡਨੀ ਅਤੇ ਪੇਸ਼ਾਬ ਨਲੀ ‘ਚ ਇਨਫੈਕਸ਼ਨ ਹੋਣ ਦਾ ਖਤਰਾ ਵੀ ਰਹਿੰਦਾ ਹੈ। ਇਸ ਲਈ ਦਿਨ ਭਰ ‘ਚ ਘੱਟ ਤੋਂ ਘੱਟ 2 ਜਾਂ 3  ਲੀਟਰ ਪਾਣੀ ਪੀਣਾ ਚਾਹੀਦਾ ਹੈ।


ਫ਼ਲ ਅਤੇ ਜੂਸ– ਤਾਜ਼ੇ ਫਲਾਂ ਅਤੇ ਫ਼ਲਾਂ ਦੇ ਜੂਸ ਦੀ ਵਰਤੋਂ ਕਰਨ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਨਿਕਲਦੇ ਹਨ। ਫ਼ਲਾਂ ‘ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਫ਼ਲਾਂ ਦੇ ਨਾਲ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ‘ਚ ਵੀ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ ਜਿਵੇਂ ਕਿ ਅੰਗੂਰ, ਕੇਲਾ, ਕਿਵੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਬੇਰੀਆਂ ਖਾਓ- ਬੇਰੀਆਂ ਦੀ ਵਰਤੋਂ ਵੀ ਕਿਡਨੀ ਲਈ ਫਾਇਦੇਮੰਦ ਹੈ। ਇਸ ਲਈ  ਬਲੂਬੇਰੀ, ਬਲੈਕਬੇਰੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।


ਸਿਗਰਟ ਅਤੇ ਤੰਬਾਕੂ ਨਾ ਕੀਤੀ ਜਾਵੇ ਵਰਤੋਂ- ਸਿਗਰਟਨੋਸ਼ੀ ਅਤੇ ਤੰਬਾਕੂ ਨਾਲ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਵੇਰੇ ਉੱਠ ਕੇ ਬਾਥਰੂਮ ਜਾਓ- ਕਿਡਨੀ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਬਚਾਉਣ ਲਈ ਸਵੇਰੇ ਉੱਠ ਕੇ ਬਾਥਰੂਮ ਜਾਓ। ਸਵੇਰੇ ਉੱਠ ਕੇ ਪੇਟ ਨੂੰ ਖਾਲੀ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਆਪਣਾ ਬਾਥਰੂਮ ਰੋਕਦੇ ਹੋ ਤਾਂ ਅੱਗੇ ਚੱਲ ਕੇ ਕਿਡਨੀ ਨੂੰ ਭਾਰੀ ਨੁਕਸਾਨ ਹੁੰਦਾ ਹੈ।


ਲੂਣ ਦੀ ਜ਼ਿਆਦਾ ਵਰਤੋਂ ਨਾ ਕਰੋ- ਇਹ ਸੱਚ ਹੈ ਕਿ ਲੂਣ ਸਾਡੇ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ ਪਰ ਜ਼ਿਆਦਾ ਲੂਣ ਦੀ ਵਰਤੋਂ ਨਾਲ ਸਰੀਰ ‘ਤੇ ਉਲਟ ਪ੍ਰਭਾਵ ਪੈਂਦਾ ਹੈ।


ਸ਼ੂਗਰ ‘ਤੇ ਕੰਟਰੋਲ– ਸ਼ੂਗਰ ਦੀ ਮਾਤਰਾ ਖੂਨ ‘ਚ ਵੱਧਣ ਦੇ ਕਾਰਨ ਸਭ ਤੋਂ ਜ਼ਿਆਦਾ ਸਮੱਸਿਆ ਕਿਡਨੀ ‘ਚ ਹੁੰਦੀ ਹੈ। ਸ਼ੂਗਰ ਦੇ ਸ਼ਿਕਾਰ ਲੱਗਭਗ 30 ਫੀਸਦੀ ਲੋਕਾਂ ਨੂੰ ਕਿਡਨੀ ਦੀ ਬੀਮਾਰੀ ਹੋ ਜਾਂਦੀ ਹੈ ਅਤੇ ਕਿਡਨੀ ਦੀ ਬੀਮਾਰੀ ਨਾਲ ਪੀੜਤ ਲੋਕ ਸ਼ੂਗਰ ਦੇ ਮਰੀਜ ਵੀ ਬਣ ਜਾਂਦੇ ਹਨ। ਇਸ ਤੋਂ ਇਸ ਗੱਲ ਤੈਅ ਹੈ ਕਿ ਇਨ੍ਹਾਂ ਦੋਹਾਂ ਬੀਮਾਰੀਆਂ ਦਾ ਆਪਸ ‘ਚ ਕੋਈ ਨਾ ਕੋਈ ਸੰਬੰਧ ਹੁੰਦਾ ਹੈ।



ਇਹ ਵੀ ਪੜ੍ਹੋ: Bank Fails: ਬੈਂਕ ਫੇਲ੍ਹ ਹੋਣ ਤਾਂ ਜਾਣੋ ਤੁਹਾਡੀ FD ਤੇ ਹੋਰ ਜਮ੍ਹਾਂ ਰਕਮਾਂ ਦਾ ਕੀ ਹੋਵੇਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904